ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'
ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ' ਚੋਣ ਦੰਗਲ ਵਿੱਚ ਅਸ਼ੋਕ ਪ੍ਰੇਮੀ ਇੱਕ ਵੋਟ ਨਾਲ ਜਿੱਤ ਹਾਸਲ ਕਰਕੇ ਮੁੜ ਚੈਅਰਮੈਨ ਦੀ ਕੁਰਸੀ ਹੋਏ ਵਿਰਾਜਮਾਨ ਸਮੂਹ ਪੱਤਰਕਾਰਾਂ ਨੂੰ ਨਾਲ ਲੈ ਕੇ ਪੱਤਰਕਾਰੀ ਨੂੰ ਉੱਚਾ ਚੁੱਕਣ ਲਈ ਕੰਮ ਕਰਾਂਗੇ ਤੇ ਦੁੱਖ ਸੁੱਖ ਵਿੱਚ ਨਾਲ ਖੜ੍ਹਨ ਦਾ ਫ਼ੈਸਲਾ ਲਿਆ : ਪ੍ਰੇਮੀ ਰਾਜਪੁਰਾ, 17 ਅਗਸਤ (ਭੁਪਿੰਦਰ ਕਪੂਰ) ਅੱਜ ਰਾਜਪੁਰਾ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਲਈ ਅੱਜ ਸਥਾਨਕ ਇਕ ਨਿੱਜੀ ਹੋਟਲ ਵਿੱਚ ਚੋਣ ਅਧਿਕਾਰੀ ਨਿਯੁਕਤ ਰਣਜੀਤ ਸਿੰਘ, ਬਹਾਦਰ ਸਿੰਘ ਅਤੇ ਕ੍ਰਿਸ਼ਨ ਨਿਰਦੋਸ਼ ਦੀ ਦੇਖ-ਰੇਖ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਅਸ਼ੋਕ ਪ੍ਰੇਮੀ ਦੇ ਨਾਂ ਨੂੰ ਚੁਰੰਜੀ ਲਾਲ ਸ਼ਰਮਾ ਦੀ ਤਰਫੋਂ ਨਾਮ ਦਿੱਤਾ ਗਿਆ ਤੇ ਦੁਜਾ ਨਾਮ ਦਾ ਐਲਾਨ ਹਰਿੰਦਰ ਗਗਨ ਨੇ ਜਗਨੰਦਨ ਗੁਪਤਾ ਦਾ ਨਾਮ ਰੱਖਿਆ। ਤੀਜਾ ਇਕਬਾਲ ਵੱਲੋ ਅਮਰਜੀਤ ਪੰਨੂ ਦਾ ਨਾਮ ਐਲਾਨ ਕੀਤਾ । ਪਰ ਅਮਰਜੀਤ ਪੰਨੂ ਇਸ ਮੁਕਾਬਲੇ ਤੋਂ ਬਾਹਰ ਹੋ ਗਏ । ਚੋਣ ਅਧਿਕਾਰੀਆਂ ਵੱਲੋਂ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਮੀਟਿੰਗ ‘ਚ ਹਾਜ਼ਰ 37 ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰਾ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਅਸ਼ੋਕ ਪ੍ਰੇਮੀ ਨੂੰ 19 ਅਤੇ ਜਗਨੰਦਨ ਗੁਪਤਾ ਨੂੰ 18 ਵੋਟਾਂ ਮਿਲੀਆਂ | ਚੋਣ ਅਧਿਕਾਰੀ ਰਣਜੀਤ ਸਿੰਘ ਨੇ ਅਸ਼ੋਕ ਪ੍ਰੇਮੀ ਨੂੰ ਇੱਕ ਵੋਟ ਨਾਲ ਚੇਅਰਮੈਨ ਐ...