ਸੁਖਬੀਰ ਸਿੰਘ ਬਾਦਲ ਨੇ ਦਿੱਤਾ ਸਰਾਓ ਨੂੰ ਥਾਪੜਾ
ਸੁਖਬੀਰ ਬਾਦਲ ਦੀਆਂ ਹਦਾਇਤਾਂ ਮੁਤਾਬਕ ਰਾਜਪੁਰਾ ਤੋਂ ਚਰਨਜੀਤ ਬਰਾੜ ਨੁੰ ਭਾਰੀ ਵੋਟਾਂ ਨਾਲ ਜਿਤਾਉਣ ਲਈ ਦਿਨ ਰਾਤ ਇਕ ਕਰ ਦਿਆਂਗੇ : ਹਰਪਾਲ ਸਰਾਓ
ਰਾਾ
ਸੁਖਬੀਰ ਸਿੰਘ ਬਾਦਲ ਨੇ ਦਿੱਤਾ ਸਰਾਓ ਨੂੰ ਥਾਪੜਾ
ਰਾਜਪੁਰਾ, 18 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਤੇ ਬੀ ਸੀ ਵਿੰਗ ਦੇ ਜਨਰਲ ਸਕੱਤਰ ਹਰਪਾਲ ਸਿੰਘ ਸਰਾਓ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਰਾਜਪੁਰਾ ਹਲਕੇ ਦੀਸਮੁੱਚੀ ਅਕਾਲੀ ਲੀਡਰਸ਼ਿਪ ਪਾਰਟੀ ਦੇ ਬੁਲਾਰੇ ਤੇ ਸੁਖਬੀਰ ਬਾਦਲ ਦੇ ਓਐਸਡੀ ਚਰਨਜੀਤ ਸਿੰਘ ਬਰਾੜ ਨੂੰ ਭਾਰੀਵੋਟਾਂ ਨਾਲ ਜਿਤਾਉਣ ਵਾਸਤੇ ਦਿਨਰਾਤ ਇਕ ਕਰ ਦੇਵੇਗੀ।
ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਤੋਂ ਬਾਅਦ ਹਰਪਾਲ ਸਰਾਓ ਨੇ ਭਰੋਸਾ ਦਿੱਤਾ ਕੇ ਪਾਰਟੀ ਦੇ ਹਿੱਤਾਂ ਲਈ ਉਹ ਸ: ਚਰਨਜੀਤ ਸਿੰਘ ਬਰਾੜ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਤੇ ਰਾਜਪੁਰਾ ਸੀਟ ਸ੍ਰੋਮਣੀ ਅਕਾਲੀ ਦਲ ਜ਼ਰੂਰ ਜਿੱਤੇਗਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰਪਾਲ ਸਰਾਓ ਦੀ ਪਿੱਠ ਥਾਪੜਦਿਆਂ ਕਿਹਾ ਕਿ ਹਰਪਾਲ ਸਰਾਓ ਵਰਗੇ ਮਿਹਨਤੀ ਆਗੂ ਪਾਰਟੀ ਦੀ ਰੀੜ੍ਹ ਦੀਹੱਡੀ ਹਨਜਿਹਨਾਂ ਕਾਰਨ ਪਾਰਟੀ 100 ਸਾਲਾਂ ਤੋਂ ਵੱਧ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ। ਉਹਨਾਂ ਕਿਹਾਕਿ ਪਾਰਟੀ ਨੂੰ ਅਜਿਹੇ ਆਗੂਆਂ ’ਤੇ ਮਾਣ ਹੈ। ਉਹਨਾਂ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ’ਤੇ ਹਰਪਾਲ ਸਰਾਓਦਾ ਪੂਰਾ ਮਾਣ ਸਤਿਕਾਰ ਕੀਤਾਜਾਵੇਗਾ।
ਇਸ ਮੌਕੇ ਮੌਜੂਦ ਸਾਬਕਾ ਮੰਤਰੀ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਅਤੇ ਸ੍ਰੀ ਐਨ ਕੇ ਸ਼ਰਮਾ ਨੇ ਵੀ ਹਰਪਾਲ ਸਰਾਓ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਹਮੇਸ਼ਾ ਬਿਨਾਂ ਕਿਸੇ ਲਾਲਚ ਤੋਂ ਪਾਰਟੀ ਦੀ ਨਿਸ਼ਕਾਮ ਸੇਵਾ ਕੀਤੀਹੈ।
ਸਰਦਾਰ ਬਰਾੜ ਨੇ ਹਰਪਾਲ ਸਰਾਓ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਜਪੁਰਾ ਹਲਕੇ ਵਿਚ ਅੱਜ ਪਾਰਟੀ ਦੇ ਹਰ ਆਗੂ ਤੇ ਵਰਕਰ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਵਾਸਤੇ ਉਤਾਵਲਾ ਹੈ ਤੇ ਸਰਾਓਵਰਗੇ ਆਗੂਆਂ ਦੇ ਹਮੇਸ਼ਾ ਰਿਣੀ ਰਹਿਣਗੇ।
Comments
Post a Comment