ਪੰਜਾਬ ਵਿਚ ਕੋਰੋਨਾ ਧਮਾਕੇ ਨਾਲ ਕੁਲ ਗਿਣਤੀ 921 ਪੁੱਜੀ, 336 ਕੋਰੋਨਾ ਕੇਸ ਸਾਹਮਣੇ ਆਏ...….
ਪੰਜਾਬ ਵਿਚ ਕੋਰੋਨਾ ਧਮਾਕੇ ਨਾਲ ਕੁਲ ਗਿਣਤੀ 921 ਪੁੱਜੀ, 336 ਕੋਰੋਨਾ ਕੇਸ ਸਾਹਮਣੇ ਆਏ...….
ਚੰਡੀਗੜ੍ਹ, 2 ਮਈ, 2020:
ਪੰਜਾਬ ਵਿਚ ਸਨਿਚਰਵਾਰ ਨੂੰ ਹੀ 336 ਕੋਰੋਨਾ ਪਾਜ਼ਿਟਿਵ ਕੇਸ ਸਾਹਮਣੇ ਆਉਣ ਨਾਲ ਰਾਜ ਅੰਦਰ ਕੁਲ ਕੇਸਾਂ ਦੀ ਗਿਣਤੀ 921 ’ਤੇ ਪੁੱਜ ਗਈ ਹੈ।
ਅੱਜ ਸਰਕਾਰ ਵੱਲੋਂ ਜਾਰੀ ਮੀਡੀਆ ਬੁਲੇਟਿਨ ਵਿਚ ਦੱਸਿਆ ਗਿਆ ਕਿ ਅੱਜ 187 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਨਾਲ ਰਾਜ ਅੰਦਰ ਕੁਲ ਪਾਜ਼ਿਟਿਵ ਕੇਸਾਂ ਦੀ ਗਿਣਤੀ 772 ਹੋ ਗਈ ਹੈ।
ਪਰ ਦੇਰ ਸ਼ਾਮ ਤਕ ਆਈਆਂ ਖ਼ਬਰਾਂ ਮੁਤਾਬਕ ਇਹ ਆਂਕੜਾ ਹੋਰ ਵਧ ਗਿਆ ਹੈ। ਦੇਰ ਸ਼ਾਮ ਘੱਟੋ ਘੱਟ 149 ਹੋਰ ਕੇਸ ਆ ਚੁੱਕੇ ਹਨ।
ਹੁਣ ਰਾਜ ਅੰਦਰ 921 ਕੋਰੋਨਾ ਪਾਜ਼ਿਟਿਵ ਕੇਸ ਹੋ ਗਏ ਹਨ ਅਤੇ ਹੁਣ ਪਾਜ਼ਿਟਿਵ ਕੇਸਾਂ ਵਿਚ ਜਲੰਧਰ ਨੂੰ ਪਛਾੜ ਕੇ ਅੰਮ੍ਰਿਤਸਰ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜ ਅੰਦਰ ਪਾਏ ਜਾ ਰਹੇ ਕੁਲ ਪਾਜ਼ਿਟਿਵ ਕੇਸਾਂ ਵਿਚੋਂ ਲਗਪਗ 400 ਉਹਨਾਂ ਨਾਲ ਸੰਬੰਧਤ ਹਨ ਜਿਹੜੇ ਪੰਜਾਬ ਤੋਂ ਬਾਹਰੋਂ ਪੰਜਾਬ ਵਿਚ ਆਏ ਹਨ।
ਅੰਮ੍ਰਿਤਸਰ ਵਿਚ ਪਹਿਲਾਂ 53 ਕੇਸ ਸਨ ਪਰ ਦੇਰ ਸ਼ਾਮ 62 ਹੋਰ ਕੇਸਾਂ ਦੀ ਪੁਸ਼ਟੀ ਹੋਈ ਦੱਸੀ ਜਾਂਦੀ ਹੈ ਜਿਸ ਨਾਲ ਜ਼ਿਸ ਨਾਲ ਜ਼ਿਲ੍ਹੇ ਵਿਚ ਅੱਜ ਹੀ 115 ਨਵੇਂ ਕੇਸ ਆ ਗਏ।
ਇਸੇ ਤਰ੍ਹਾਂ ਲੁਧਿਆਣਾ ਵਿਚ ਬੁਲੇਟਿਨ ਆਉਣ ਤਕ 21 ਕੇਸ ਸਨ ਪਰ ਦੇਰ ਸ਼ਾਮ 23 ਹੋਰ ਕੇਸ ਆਉਣ ਨਾਲ ਅੱਜ ਦੀ ਗਿਣਤੀ 44 ਹੋ ਗਈ।
ਹੁਸ਼ਿਆਰਪੁਰ ਵਿਚ ਵੀ ਪਹਿਲਾਂ31 ਕੇਸ ਆਏ ਸਨ ਪਰ ਬਾਅਦ ਵਿਚ 39 ਹੋਰ ਕੇਸ ਆ ਗਏ ਹਨ ਜਿਨ੍ਹਾਂਨਾਲ ਇਹ ਅੰਕੜਾ ਵੀ 70 ਨੂੂੰ ਜਾ ਲੱਗਾ ਹੈ।
ਗੁਰਦਾਸਪੁਰ ਵਿਚ ਸਵੇਰ ਤੋਂ ਇਕ ਕੇਸ ਦੱਸਿਆ ਜਾ ਰਿਹਾ ਸੀ ਪਰ ਦੇਰ ਸ਼ਾਮ 24 ਕੇਸ ਹੋਰ ਆ ਗਏ ਜਿਸ ਨਾਲ ਅੱਜ ਦਾ ਜੋੜ 25 ਹੋ ਗਿਆ ਹੈ।
ਕਪੂਰਥਲਾ ਵਿਚ ਵੀ ਪਹਿਲਾਂ 1 ਕੇਸ ਸੀ ਅਤੇ ਇਕ ਕੇਸ ਸ਼ਾਮ ਨੂੰ ਆ ਗਿਆ ਹੈ।
ਅੱਜ ਸਾਰੇ ਦਿਨ ਵਿਚ 187 ਕੇਸ ਹੋਰ ਆਏ ਦੱਸੇ ਗਏ ਸਨ ਪਰ ਸ਼ਾਮ ਨੂੰ ਆਏ 149 ਕੇਸਾਂ ਨਾਲ ਅੱਜ ਦੇ ਕੁਲ ਕੇਸਾਂ ਦੀ ਗਿਣਤੀ 336 ਹੋ ਗਈ ਹੈ।
ਅੱਜ ਨਵੇਂ ਆਏ ਕੋਰੋਨਾ ਪਾਜ਼ਿਟਿਵ ਕੇਸਾਂ ਦੀ ਜ਼ਿਲ੍ਹੇ ਵਾਰ ਤਫ਼ਸੀਲ ਇਸ ਤਰ੍ਹਾਂ ਹੈ।
ਅੰਮ੍ਰਿਤਸਰ 53 + 62
ਪਟਿਆਲਾ 21
ਲੁਧਿਆਣਾ 21 +23
ਹੁਸ਼ਿਆਰਪੁਰ 31 + 39
ਮੋਗਾ 22
ਜਲੰਧਰ 15
ਫ਼ਿਰੋਜ਼ਪੁਰ 9
ਫ਼ਤਹਿਗੜ੍ਹ ਸਾਹਿਬ 6
ਮੋਹਾਲੀ 2
ਗੁਰਦਾਸਪੁਰ 1 + 24
ਸੰਗਰੂਰ 1
ਰੋਪੜ 1
ਕਪੂਰਥਲਾ 1 + 1
ਮੁਕਤਸਰ 3
Comments
Post a Comment