ਕਲਮ ਦੀ ਨੀਲੀ ਸਿਆਹੀ ਖ਼ਤਮ ਤੋਂ ਉਪਰਾਤ ਪਾਣੀ ਪਾਕੇ ਲਿੱਖਣ ਨੂੰ ਹੋ ਰਿਹਾ ਹੈ ਮਜਬੂਰ ਪੱਤਰਕਾਰ
ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਵਿਧਾਨ ਸਭਾ ਚੋਣਾਂ ਵਿੱਚ ਪੱਤਰਕਾਰਾਂ ਦੀ ਮਿਹਨਤ ਦਾ ਨਹੀਂ ਪਾ ਰਹੀ ਮੁੱਲ
ਕਲਮ ਦੀ ਨੀਲੀ ਸਿਆਹੀ ਖ਼ਤਮ ਤੋਂ ਉਪਰਾਤ ਪਾਣੀ ਪਾਕੇ ਲਿੱਖਣ ਨੂੰ ਹੋ ਰਿਹਾ ਹੈ ਮਜਬੂਰ ਪੱਤਰਕਾਰ
ਪੱਤਰਕਾਰਾਂ ਨੂੰ ਆਪਣੇ ਮੈਨੋਫੈਸਟੋ ਦੇ ਕਾਰਜਾਂ ਤੋਂ ਕਿੱਤਾ ਅਨਡਿੱਠਾ
ਰਾਜਪੁਰਾ , 17 ਫਰਵਰੀ (ਭੁਪਿੰਦਰ ਕਪੂਰ)
ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਨੀਨਾ ਮਿੱਤਲ ਨੇ ਅੱਜ ਇੱਥੋਂ ਦੇ ਇਕ ਨਿੱਜੀ ਹੋਟਲ ਵਿਖੇ ਪੱਤਰਕਾਰ ਸਮੇਲਨ ਦੌਰਾਨ ਪਾਰਟੀ ਦਾ ਚੋਣ ਮਨੋਰਥ ਪੱਤਰ ਰੀਲੀਜ਼ ਕੀਤਾ।ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਧਮੋਲੀ, ਬੰਤ ਸਿੰਘ, ਪ੍ਰਵੀਨ ਛਾਬੜਾ, ਦੀਪਕ ਸੂਦ, ਦਿਨੇਸ਼ ਮਹਿਤਾ, ਸ਼ਾਮ ਸੁੰਦਰ ਵਧਵਾ, ਮੁਨੀਸ਼ ਸੂਦ, ਗੁਰਵੀਰ ਸਰਾਓ, ਅਮਰਿੰਦਰ ਮੀਰੀ, ਕੁਲਦੀਪ ਸਿੰਘ, ਗਰੁੱਪ ਕੈਪਟਨ ਸ਼ੇਰ ਸਿੰਘ, ਡਾ. ਚਰਨਕਮਲ ਸਿੰਘ ਤੇ ਜਸਵਿੰਦਰ ਸਿੰਘ ਆਦਿ ਸ਼ਾਮਲ ਹੋਏ।
ਇਸ ਮੌਕੇ ਮੈਡਮ ਮਿੱਤਲ ਨੇ ਚੋਣ ਮਨੋਰਥ ਪੱਤਰ ਪੜ ਕੇ ਸੁਣਾਉਂਦਿਆ ਕਿਹਾ ਕਿ ਚੋਣ ਮਨੋਰਥ ਪੱਤਰ ਵਿਚ ਦਿੱਲੀ ਵਾਂਗ ਸਿਹਤ ਸਹੂਲਤਾਂ, ਸਿੱਖਿਆਂ ਸਹੂਲਤਾਂ, ਭ੍ਰਿਸ਼ਟਾਚਾਰ, ਸਾਫ ਸੁਥਰਾ ਪ੍ਰਸ਼ਾਸਨ ਦੇਣ, ਬਿਨਾ ਡਰ ਭੈਅ ਦੇ ਜਿੰਦਗੀ ਜਿਉਣ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਹਲਕਾ ਵਾਈਜ਼ ਤਿਆਰ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਹਲਕਾ ਰਾਜਪੁਰਾ ਨੂੰ ਜ਼ਿਲ੍ਹਾ ਅਤੇ ਬਨੂੜ ਨੂੰ ਸਬ ਤਹਿਸੀਲ ਬਣਾਇਆ ਜਾਵੇਗਾ। ਲੜਕੀਆਂ ਲਈ ਇਕ ਸਰਕਾਰੀ ਕਾਲਜ ਅਤੇ ਇਕ ਕੋ-ਐਡ ਕਾਲਜ ਖੋਲਿਆ ਜਾਵੇਗਾ।ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਪੁਰਾਣਾ ਬੱਸ ਸਟੈਂਡ ਨੂੰ ਚਾਲੂ ਕੀਤਾ ਜਾਵੇਗਾ ਅਤੇ ਨਵਾਂ ਬੱਸ ਸਟੈਂਡ ਜਿਸ ਉਪਰ ਕਰੋੜਾਂ ਰੁਪਏ ਖਰਚ ਹੋ ਚੁੱਕੇ ਹਨ ਪਰ ਉਹ ਚਿੱਟਾ ਹਾਥੀ ਬਣਿਆਂ ਹੋਇਆ ਹੈ, ਨੂੰ ਵੀ ਚਾਲੂ ਕੀਤਾ ਜਾਵੇਗਾ। ਪਿੰਡਾ ਅਤੇ ਸਹਿਰਾਂ ਵਿਚ ਸਾਫ ਪੀਣ ਵਾਲ਼ੇ ਪਾਣੀ ਦਾ ਬੰਦੋਬਸਤ ਕੀਤਾ ਜਾਵੇਗਾ, ਖੇਡ ਸਟੇਡੀਅਮ ਬਣਾਏ ਜਾਣਗੇ, ਨਲਾਸ ਰੋਡ ਨੂੰ ਇਕ ਕੱਟ ਦਿੱਤਾ ਜਾਵੇਗਾ, ਰਾਜਪੁਰਾ ਵਿਖੇ ਸੱਤਾਧਾਰੀ ਪਾਰਟੀਆਂ ਦੇ ਵਿਅਕਤੀਆਂ ਵੱਲੋਂ ਕੀਤੇ ਨਜਾਇਜ਼ ਕਬਜੇ ਛੁਡਾਏ ਜਾਣਗੇ। ਰਾਜਪੁਰਾ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਹਾਲ ਕੀਤੀ ਜਾਵੇਗੀ, ਪੁਲੀਸ ਦਾ ਰਾਜਨੀਤਿਕਰਨ ਬੰਦ ਕੀਤਾ ਜਾਵੇਗਾ। ਉਨਾਨੇ ਕਿਹਾ ਕਿ ਤਹਿਸੀਲਾਂ ਅਤੇ ਹੋਰ ਦਫਤਰਾਂ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇਗੀ। ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਵਿਧਾਨ ਸਭਾ ਚੋਣਾਂ ਵਿੱਚ ਪੱਤਰਕਾਰਾਂ ਦੀ ਮਿਹਨਤ ਦਾ ਨਹੀਂ ਪਾ ਰਹੀ ਮੁੱਲ । ਕਲਮ ਦੀ ਨੀਲੀ ਸਿਆਹੀ ਖ਼ਤਮ ਤੋਂ ਉਪਰਾਤ ਪਾਣੀ ਪਾਕੇ ਲਿੱਖਣ ਨੂੰ ਹੋ ਰਿਹਾ ਹੈ ਮਜਬੂਰ ਪੱਤਰਕਾਰ ਨਾ ਹੀ ਕੋਈ ਸੁੱਖ ਸਹੂਲਤਾਂ ਦਿੱਤੀਆਂ ਨਾ ਹੀ ਕੋਈ ਮਹੀਨਾ ਭਤਾ ਦਿੱਤਾ ਜਿਸ ਨਾਲ ਇੱਕ ਮਜ਼ਬੂਰ ਪੱਤਰਕਾਰ ਆਪਣੇ ਘਰ ਦਾ ਗੁਜਾਰਾ ਕਰ ਸਕੇ । ਸਟਾਰ ਨਿਊਜ਼ 09 ਦੇ ਪੱਤਰਕਾਰ ਦੇ ਸਵਾਲ ਕਰਨ ਤੋਂ ਬਾਦ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਆਪਣੇ ਮੇਨੋ ਫੇਸਟੋ ਵਿੱਚ ਪੱਤਰਕਾਰਾਂ ਲਈ ਸਕੀਮਾਂ ਪਾਉਣ ਦਾ ਵਿਸ਼ਵਾਸ਼ ਦਿੱਤਾ । ਪੱਤਰਕਾਰਾਂ ਲਈ ਇਕ ਮੀਡੀਆ ਹਾਊਸ ਖੋਲ ਕੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਨਤਾ ਦੀ ਸਹੂਲਤ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ ਜਿਸ ਉਪਰ ਜਨਤਾ ਸਿੱਧੇ ਹੀ ਵਿਧਾਇਕ ਨਾਲ ਜੁੜ ਜਾਵੇਗੀ। ਇਸ ਹੈਲਪਲਾਈਨ ਨੰਬਰ ਤੇ ਉਹ ਆਪਣੀਆਂ ਸਮੱਸਿਆਵਾਂ ਦੱਸ ਸਕੇਗੀ ਅਤੇ ਉਨ੍ਹਾਂ ਸਮੱਸਿਆਵਾਂ ਦਾ 24 ਘੰਟੇ ਦੇ ਅੰਦਰ ਅੰਦਰ ਹੱਲ ਕੀਤਾ ਜਾਵੇਗ।
Comments
Post a Comment