ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'

ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'


ਚੋਣ ਦੰਗਲ ਵਿੱਚ ਅਸ਼ੋਕ ਪ੍ਰੇਮੀ ਇੱਕ ਵੋਟ ਨਾਲ ਜਿੱਤ ਹਾਸਲ ਕਰਕੇ ਮੁੜ ਚੈਅਰਮੈਨ ਦੀ ਕੁਰਸੀ ਹੋਏ ਵਿਰਾਜਮਾਨ


ਸਮੂਹ ਪੱਤਰਕਾਰਾਂ ਨੂੰ ਨਾਲ ਲੈ ਕੇ ਪੱਤਰਕਾਰੀ ਨੂੰ ਉੱਚਾ ਚੁੱਕਣ ਲਈ ਕੰਮ ਕਰਾਂਗੇ ਤੇ ਦੁੱਖ ਸੁੱਖ ਵਿੱਚ ਨਾਲ ਖੜ੍ਹਨ ਦਾ ਫ਼ੈਸਲਾ ਲਿਆ : ਪ੍ਰੇਮੀ

ਰਾਜਪੁਰਾ, 17 ਅਗਸਤ (ਭੁਪਿੰਦਰ ਕਪੂਰ) ਅੱਜ ਰਾਜਪੁਰਾ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਲਈ ਚੋਣ  ਲਈ ਅੱਜ ਸਥਾਨਕ ਇਕ ਨਿੱਜੀ ਹੋਟਲ ਵਿੱਚ ਚੋਣ ਅਧਿਕਾਰੀ ਨਿਯੁਕਤ ਰਣਜੀਤ ਸਿੰਘ, ਬਹਾਦਰ ਸਿੰਘ ਅਤੇ ਕ੍ਰਿਸ਼ਨ ਨਿਰਦੋਸ਼ ਦੀ ਦੇਖ-ਰੇਖ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਅਸ਼ੋਕ ਪ੍ਰੇਮੀ ਦੇ ਨਾਂ ਨੂੰ ਚੁਰੰਜੀ ਲਾਲ ਸ਼ਰਮਾ ਦੀ ਤਰਫੋਂ ਨਾਮ ਦਿੱਤਾ ਗਿਆ ਤੇ ਦੁਜਾ ਨਾਮ ਦਾ ਐਲਾਨ ਹਰਿੰਦਰ ਗਗਨ ਨੇ ਜਗਨੰਦਨ ਗੁਪਤਾ ਦਾ ਨਾਮ ਰੱਖਿਆ। ਤੀਜਾ ਇਕਬਾਲ ਵੱਲੋ ਅਮਰਜੀਤ ਪੰਨੂ ਦਾ ਨਾਮ ਐਲਾਨ ਕੀਤਾ । ਪਰ ਅਮਰਜੀਤ ਪੰਨੂ ਇਸ ਮੁਕਾਬਲੇ ਤੋਂ ਬਾਹਰ ਹੋ ਗਏ । ਚੋਣ ਅਧਿਕਾਰੀਆਂ ਵੱਲੋਂ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਮੀਟਿੰਗ ‘ਚ ਹਾਜ਼ਰ 37 ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰਾ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਅਸ਼ੋਕ ਪ੍ਰੇਮੀ ਨੂੰ 19 ਅਤੇ ਜਗਨੰਦਨ ਗੁਪਤਾ ਨੂੰ 18 ਵੋਟਾਂ ਮਿਲੀਆਂ | ਚੋਣ ਅਧਿਕਾਰੀ ਰਣਜੀਤ ਸਿੰਘ ਨੇ ਅਸ਼ੋਕ ਪ੍ਰੇਮੀ ਨੂੰ ਇੱਕ ਵੋਟ ਨਾਲ ਚੇਅਰਮੈਨ ਐਲਾਨ ਦਿੱਤਾ। ਇਸ ਉਪਰੰਤ ਸਮੂਹ ਪੱਤਰਕਾਰਾਂ ਨੇ ਅਸ਼ੋਕ ਪ੍ਰੇਮੀ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਸ਼ੋਕ ਪ੍ਰੇਮੀ ਨੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਤਾਲਮੇਲ ਕਮੇਟੀ ਦੇ ਚੇਅਰਮੈਨ ਹੁੰਦਿਆਂ ਸਮੂਹ ਪੱਤਰਕਾਰਾਂ ਨੂੰ ਪ੍ਰਸ਼ਾਸ਼ਨ ਨੂੰ ਨਾਲ ਲੈ ਕੇ ਹਰ ਦੁੱਖ ਸੁੱਖ ਚ ਨਾਲ ਖੜ੍ਹਨ ਦਾ ਕੰਮ ਕੀਤਾ ਹੈ, ਜਿਸ ‘ਚ ਮੈਂ ਵੀ. ਜਿਸ ਤਰ੍ਹਾਂ ਪੱਤਰਕਾਰਾਂ ਦੀਆਂ ਪੰਜੇ ਜੱਥੇਬੰਦੀਆਂ ਦੇ ਪ੍ਰਧਾਨ ਜਗਦੀਸ਼ ਸ਼ਰਮਾ, ਚੁਰੰਜੀ ਸ਼ਰਮਾ, ਜਗਨੰਦਨ ਗੁਪਤਾ, ਪ੍ਰਦੀਪ ਚੌਧਰੀ ਅਤੇ ਗੁਰਮੀਤ ਸਿੰਘ ਬੇਦੀ ਕਿਹਾ ਉਣ ਲੱਗ ਗਿਆ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਇਸ ਮੌਕੇ ਤੇ ਮੈਬਰ ਭੁਪਿੰਦਰ ਕਪੂਰ, ਇਕਬਾਲ ਸਿੰਘ, ਹਿਮਾਂਸ਼ੂ ਹੈਰੀ, ਦੀਪਕ ਅਰੌੜਾ, ਸੁਦੇਸ਼ ਤਨੇਜਾ, ਪ੍ਰਿੰਸ ਤਨੇਜਾ, ਬਹਾਦਰ ਸਿੰਘ, ਕ੍ਰਿਸ਼ਣ ਨਿਰਦੋਸ਼, ਮਨਜੀਤ ਧਵਨ, ਗੁਰਪ੍ਰੀਤ ਧੀਮਾਨ, ਰਜਿੰਦਰ ਸਿੰਘ ਮੋਹੀ, ਕੁਲਵੰਤ ਬਬੂ, ਰਾਜੇਸ਼ ਡੇਹਰਾ, ਦਵਿੰਦਰ ਕੱਕੜ, ਲਲਿਤ ਕੁਮਾਰ, ਤਰੁਨ ਸ਼ਰਮਾਂ, ਦਰਸ਼ਨ ਖਾਨ, ਸੰਜੇ ਚਾਵਲਾ ਤੇ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਹਾਜ਼ਰ ਨਾਜ਼ਰ ਸਨ ।



Comments

Popular posts from this blog

ਪਟਿਆਲਾ ਜਿਲ੍ਹਾ ਦੇ ਸਮੁਹ ਸ਼ਰਾਬ ਪੀਣ ਵਾਲਿਆਂ ਲਈ ਖੁਸ਼ ਖਬਰੀ

ਬੀਬੀ ਮਨਪ੍ਰੀਤ ਕੌਰ ਡੌਲੀ ਕਿਸਾਨਾਂ ਤੇ ਅੜਤੀਆ ਨੂੰ ਮਿਲਣ ਪਹੁੰਚੇ ਰਾਜਪੁਰਾ ਅਨਾਜ ਮੰਡੀ।