ਅਕਾਲੀ ਦਲ ਨੇ ਚਰਨਜੀਤ ਸਿੰਘ ਬਰਾੜ ਨੂੰ ਰਾਜਪੁਰਾ ਦਾ ਮੁੱਖ ਸੇਵਾਦਾਰ ਐਲਾਨਿਆ
Star News 09/Bhupinder Kapoor/July-09-2021
ਅਕਾਲੀ ਦਲ ਨੇ ਚਰਨਜੀਤ ਸਿੰਘ ਬਰਾੜ ਨੂੰ ਰਾਜਪੁਰਾ ਦਾ ਮੁੱਖ ਸੇਵਾਦਾਰ ਐਲਾਨਿਆ
ਸੁਖਬੀਰ ਸਿੰਘ ਬਾਦਲ ਵੱਲੋਂ ਐਨ ਕੇ ਸ਼ਰਮਾ ਨੇ ਕੀਤਾ ਐਲਾਨ
ਬਨੂੜ/ਰਾਜਪੁਰਾ, 9 ਜੁਲਾਈ :(ਭੁਪਿੰਦਰ ਕਪੂਰ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਿਆਸੀ ਸਕੱਤਰ ਤੇ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਚਰਨਜੀਤ ਸਿੰਘ ਬਰਾੜ ਨੁੰ ਰਾਜਪੁਰਾ ਵਿਧਾਨ ਸਭਾ ਹਲਕੇ ਦਾ ਮੁੱਖ ਸੇਵਾਦਾਰ ਐਲਾਨਿਆ ਹੈ।
ਇਹ ਐਲਾਨ ਅੱਜ ਬਨੂੜ ਵਿਖੇ ਹੋਈ ਅਕਾਲੀ ਦਲ ਤੇ ਬਸਪਾ ਦੀ ਪਲੇਠੀ ਸਾਂਝੀ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਸਰਦਾਰ ਬਾਦਲ ਵੱਲੋਂ ਪਾਰਟੀ ਦੇ ਖ਼ਜ਼ਾਨਚੀ ਤੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਨੇ ਕੀਤਾ।
ਉਹਨਾਂ ਕਿਹਾ ਕਿ ਹੁਣ ਉਹ ਇਸ ਹਲਕੇ ਦੀ ਸੇਵਾ ਕਰਦੇ ਆ ਰਹੇ ਸਨ ਤੇ ਹੁਣ ਪਾਰਟੀ ਪ੍ਰਧਾਨ ਨੇ ਇਹ ਜ਼ਿੰਮੇਵਾਰ ਸਰਦਾਰ ਚਰਨਜੀਤ ਸਿੰਘ ਬਰਾੜ ਨੂੰ ਸੌਂਪੀ ਹੈ। ਉਹਨਾਂ ਨੇ ਅਕਾਲੀ ਦਲ ਤੇ ਬਸਪਾ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਰਦਾਰ ਚਰਨਜੀਤ ਬਰਾੜ ਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਉਣ।
ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਰਾਜਪੁਰਾ ਹਲਕੇ ਦੇ ਕਾਂਗਰਸੀ ਵਿਧਾਇਕ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਜੋ ਮਾੜਾ ਹਾਲ ਕੀਤਾ ਹੈ, ਉਸ ਤੋਂ ਅੱਜ ਸਮੁੱਚੇ ਰਾਜਪੁਰਾ ਦੇ ਲੋਕ ਦੁਖੀ ਹਨ। ਉਹਨਾਂ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਹਨ ਅਤੇ ਅਕਾਲੀ ਦਲ ਤੇ ਬਸਪਾ ਗਠਜੋੜ ਸਭ ਤੋਂ ਵਧੀਆ ਬਦਲਾਅ ਦੇ ਸਕਦਾ ਹੈ। ਉਹਨਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਾਸਤੇ ਹੁਣ ਤੋਂ ਹੀ ਕਮਰਕੱਸੇ ਕਰ ਲੈਣ ਅਤੇ ਦਿਨ ਰਾਤ ਕਰ ਦੇਣ ਤਾਂ ਜੋ ਇਸ ਹਲਕੇ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਫਤਿਹ ਯਕੀਨੀ ਬਣਾਈ ਜਾ ਸਕੇ।
ਉਹਨਾਂ ਇਹ ਵੀ ਚੇਤੇ ਕਰਵਾਇਆ ਕਿ ਆਟਾ ਦਾਲ ਤੇ ਸ਼ਗਨ ਸਕੀਮ ਸਮੇਤ ਸਾਰੀਆਂ ਸਮਾਜ ਭਲਾਈ ਸਕੀਮਾਂ ਬਾਦਲ ਸਰਕਾਰ ਵੇਲੇ ਸ਼ੁਰੂ ਹੋਈਆਂ ਜਦਕਿ ਕਾਂਗਰਸ ਨੇ ਆਟਾ ਦਾਲ ਦੇ ਨਾਲ ਚੀਨੀ ਦੇਣ ਦਾ ਵਾਅਦਾ ਕੀਤਾ ਸੀ ਸਗੋਂ ਦਾਲ ਵੀ ਨਹੀਂ ਮਿਲੀ। ਇਸੇ ਤਰੀਕੇ ਦਲਿਤ ਲੜਕੀਆਂ ਵਾਸਤੇ ਵਧੀ ਹੋਈ ਰਾਸ਼ੀ ਤਾਂ ਕੀ ਮਿਲਣੀ ਸੀ ਪਹਿਲਾਂ ਮਿਲਦੀ ਸ਼ਗਨੀ ਸਕੀਮ ਦੀ ਰਾਸ਼ੀ ਵੀ ਨਹੀਂ ਮਿਲੀ। ਇਹੀ ਹਾਲ ਬੁਢਾਪਾ ਪੈਨਸ਼ਨ ਦਾ ਹੋਇਆ ਹੈ।
ਇਸ ਮੌਕੇ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪਣ 'ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਭਰੋਸਾ ਦੁਆਇਆ ਕਿ ਉਹ ਹਲਕੇ ਦੀ ਸੇਵਾ ਵਾਸਤੇ ਦਿਨ ਰਾਤ ਇਕ ਕਰ ਦੇਣਗੇ ਅਤੇ ਅਕਾਲੀ ਦਲ ਦੀ ਅਗਵਾਈ ਹੇਠ 2022 ਵਿਚ ਸਰਕਾਰ ਬਣਨ 'ਤੇ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ, ਇਥੇ ਚਲ ਰਹੇ ਦੋ ਨੰਬਰ ਦੇ ਧੰਦੇ ਬੰਦ ਕਰਵਾਏ ਜਾਣਗੇ ਤੇ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਮਹਿੰਦਰ ਕੁਮਾਰ ਪੱਪੂ ਮੈਂਬਰ ਪੀਏਸੀ, ਸ:ਸਾਧੂ ਸਿੰਘ ਖਲੌਰ, ਸ:ਜਸਵੀਰ ਸਿੰਘ ਜੱਸੀ ਪ੍ਰਧਾਨ ਬੀਸੀ ਵਿੰਗ, ਲਛਮਣ ਸਿੰਘ ਚੰਗੇਰਾ ਸਾਬਕਾ ਪ੍ਰਧਾਨ, ਜਗਤਾਰ ਸਿੰਘ ਖਲੌਰ, ਰਾਜਿੰਦਰ ਰੌਮੀ, ਕੇਹਰ ਸਿੰਘ ਸਾਬਕਾ ਸਰਕਲ ਪ੍ਰਧਾਨ, ਗੁਰਵਿੰਦਰ ਸਿੰਘ ਖਾਨਪੁੱਰ, ਨਾਰੰਗ ਸਿੰਘ ਉੜਦਨ, ਸ: ਨਰਦੇਵ ਸਿੰਘ ਆਕੜੀ, ਸ:ਸਤਵਿੰਦਰ ਸਿੰਘ ਮਿਰਜਾਪੁੱਰ, ਅਸ਼ੋਕ ਕੁਮਾਰ ਸਰਕਲ ਖੇੜਾ ਗੱਜੂ, ਐਡ: ਸੁਬੇਗ ਸਿੰਘ ਸੰਧੂ ਸਾਰੇ ਸਰਕਲ ਪ੍ਰਧਾਨ, ਜਤਿੰਦਰ ਸਿੰਘ ਰੌਮੀ, ਜਸਵੰਤ ਸਿੰਘ, ਸ੍ਰੀ ਅਸ਼ੋਕ ਅਲੂਣਾ ਆਦਿ ਅਤੇ ਬਹੁਜਨ ਸਮਾਜ ਪਾਰਟੀ ਤੋ, ਸ: ਬਲਦੇਵ ਸਿੰਘ ਮਹਿਰਾ ਜਨਰਲ ਸਕੱਤਰ ਪੰਜਾਬ, ਸ: ਜਗਜੀਤ ਸਿੰਘ ਛੜਬੜ, ਸ: ਕੇਸਰ ਸਿੰਘ ਜਿਲਾ ਪ੍ਰਧਾਨ, ਸ: ਪ੍ਰੇਮ ਸਿੰਘ ਹਲਕਾ ਪ੍ਰਧਾਨ, ਸ਼: ਦਰਸ਼ਨ ਸਿੰਘ ਨਡਿਆਲੀ ਹਲਕਾ ਇੰਨਚਾਰਜ, ਹੋਰ ਪਤਵੰਤੇ ਹਾਜ਼ਰ ਸਨ।
Comments
Post a Comment