ਅੰਬੇਦਕਰ ਜੀ ਦੀ ਪ੍ਰਤਿਮਾ ਲਈ ਦਿੱਤੇ 21000 ਰੁਪਏ ਦਲਿਤ ਨੇਤਾ : ਸੁਖਜਿੰਦਰ ਸੁੱਖੀ
ਅੰਬੇਦਕਰ ਜੀ ਦੀ ਪ੍ਰਤਿਮਾ ਲਈ ਦਿੱਤੇ 21000 ਰੁਪਏ ਦਲਿਤ ਨੇਤਾ : ਸੁਖਜਿੰਦਰ ਸੁੱਖੀ
Star News 09 Web Channel/26-June-2021/Rajpura
ਅੱਜ ਮਿਤੀ 26 ਜੂਨ 2021 ਦਿਨ ਸ਼ਨੀਵਾਰ ਨੂੰ ਦਲਿਤ ਨੇਤਾ ਸੁਖਜਿੰਦਰ ਸੁੱਖੀ ਜੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਰਾਜਪੁਰਾ ਵਿਚ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਜੀ ਦੀ ਨਵੀਂ ਬਣਾਈ ਜਾ ਰਹੀ ਪ੍ਰਤਿਮਾ ਲਈ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਡਾ ਭੀਮ ਰਾਓ ਅੰਬੇਦਕਰ ਜੁਆਇੰਟ ਐਕਸ਼ਨ ਕਮੇਟੀ ਦੇ 11 ਮੈਂਬਰਾਂ ਨੂੰ ਦਿੱਤੀ ਗਈ ।ਜ਼ਿਕਰਯੋਗ ਗੱਲ ਇਹ ਹੈ ਕਿ 27 ਫਰਵਰੀ ਦਿਨ ਸ਼ਨੀਵਾਰ 2021 ਨੂੰ ਕੁਝ ਅਣਜਾਣ ਵਿਅਕਤੀਆਂ ਵੱਲੋਂ ਅੰਬੇਦਕਰ ਚੌਕ ਵਿੱਚ ਲਗੀ ਹੂਈ ਅੰਬੇਦਕਰ ਜੀ ਦੀ ਮੂਰਤੀ ਤੇ ਕਾਇਰਾਨਾ ਹਮਲਾ ਕਰਕੇ ਉਸ ਦੀ ਬੇਅਦਬੀ ਕੀਤੀ ਗਈ ਸੀ ਜਿਸ ਤੋਂ ਬਾਅਦ ਦਲਿਤ ਸਮਾਜ ਵੱਲੋਂ ਇਹ ਫ਼ੈਸਲਾ ਲਿਆ ਗਿਆ ਕਿ ਅੰਬੇਦਕਰ ਜੀ ਦੀ ਨਵੀਂ ਪ੍ਰਤਿਮਾ ਬਿਨਾਂ ਕਿਸੀ ਰਾਜਨੀਤਿਕ ਮੱਦਦ ਤੋਂ ਬਣਵਾਈ ਜਾਵੇਗੀ ਜਿਸ ਤੋਂ ਬਾਅਦ ਅਲੱਗ ਅਲੱਗ ਜਥੇਬੰਦੀਆਂ ਵੱਲੋਂ ਅੰਬੇਦਕਰ ਜੀ ਦੀ ਪ੍ਰਤਿਮਾ ਲਈ ਸਹਿਯੋਗ ਰਾਸ਼ੀ ਦਿੱਤੀ ਜਾ ਰਹੀ ਹੈ ਦਲਿਤ ਨੇਤਾ ਸੁੱਖੀ ਜੀ ਨੇ ਆਪਣੇ ਸਾਥੀ ਅਜੇ ਕੁਮਾਰ ਜੀ ਦੀਪ ਜੰਡੋਲੀ ਜੀ ਭੁਪਿੰਦਰ ਸਿੰਘ ਜੀ (ਮਿੰਨੀ ਚੋਪੜਾ) ਗਿਆਨ ਭੁੰਬਕ ਜੀ ਦਰਸ਼ੀ ਕਾਂਤ ਜੀ ਗੁਰਵਿੰਦਰ ਸਿੰਘ ਜੀ ਸਤੀਸ਼ ਮੱਟੂ ਜੀ ਅਤੇ ਵਿਨੋਦ ਕੁਮਾਰ ਜੀ ਜੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਨਮਾਨ ਰਾਸ਼ੀ ਇਕੱਠਾ ਕਰਵਾਈ ਗਈ ਉਸ ਤੋਂ ਬਾਅਦ ਇਹ ਸਨਮਾਨ ਰਾਸ਼ੀ ਗਿਆਰਾਂ ਮੈਂਬਰ ਐਕਸ਼ਨ ਕਮੇਟੀ ਦੇ ਮੈਂਬਰ ਜੋਗਿੰਦਰ ਟਾਈਗਰ ਜੀ ਸਤਪਾਲ ਜੀ ਅਸ਼ੋਕ ਕੁਮਾਰ ਜੀ ਰਜਿੰਦਰ ਵਾਲਮੀਕਿ ਜੀ ਅਤੇ ਕੈਸ਼ੀਅਰ ਸੰਜੇ ਬਾਲੀ ਜੀ ਨੂੰ ਸੌਂਪੀ ਗਈ ਇਸ ਮੌਕੇ ਸਮੂਹ ਦਲਿਤ ਸਮਾਜ ਦੇ ਆਗੂਆਂ ਵੱਲੋਂ ਅੰਬੇਦਕਰ ਜੀ ਦੀ ਬੇਅਦਬੀ ਕਰਨ ਵਾਲਿਆਂ ਦਾ ਅਜੇ ਤਕ ਵੀ ਨਾ ਫੜੇ ਜਾਣ ਤੇ ਭਾਰੀ ਰੋਸ ਵੇਖਣ ਨੂੰ ਮਿਲਿਆ
Comments
Post a Comment