6 ਸਤੰਬਰ ਨੂੰ ‘ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ’ ਦਾ ਆਗਾਜ਼

 

Star News 09/September 07 2021/Rajpura


#Rajpura

#RajpuraSuperKids_StarNews09

Subscribe Like 👍 Share Comments

Report : Bhupinder Kapoor


ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਅਤੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਜੀ ਨੇ 6 ਸਤੰਬਰ ਨੂੰ ‘ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ’ ਦਾ ਆਗਾਜ਼ ਕੀਤਾ। ਇਹ ਦਿਲਚਸਪ ਪ੍ਰਤਿਯੋਗਿਤਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਲਈ ਪ੍ਰੇਰਨਾ ਅਤੇ ਜਾਗਰੂਕਤਾ ਫੈਲਾਉਣ ਦਾ ਮੌਕਾ ਦਿੰਦੀ ਹੈ। 


ਇਸ ਮਹਾਮਾਰੀ ਵਿੱਚ ਵੱਖੋ ਵੱਖਰੀਆਂ ਮੁਹਿੰਮਾਂ ਨਾਲ ਜਾਗਰੂਕਤਾ ਲਿਆਉਣ ਦਾ ਜਤਨ ਹੋਇਆ ਹੈ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨੇਸ਼ਨ ਲਈ ਪ੍ਰੇਰਿਆ ਗਿਆ ਹੈ। ਮਗਰ ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ ਇੱਕ ਵਿਲੱਖਣ ਢੰਗ ਨਾਲ ਵਿਦਿਆਰਥੀਆਂ ਦਾ ਰੁਝਾਨ ਕੋਵਿਡ-19 ਪ੍ਰਤੀ ਜਾਗਰੂਕਤਾ ਫੈਲਾਉਣ ਵੱਲ ਵਧਾਏਗਾ।


ਇਸ ਪ੍ਰਤਿਯੋਗਿਤਾ ਦਾ ਮੁੱਖ ਮਨੋਰਥ ਵੈਕਸੀਨੇਸ਼ਨ ਦਾ ਮਹੱਤਵ ਦੱਸਣਾ ਅਤੇ ਵਿਦਿਆਰਥੀਆਂ ਦੇ ਯੋਗਦਾਨ ਸਦਕਾ ਵੈਕਸੀਨ ਨਾਲ ਜੁੜੇ ਡਰ ਅਤੇ ਅਫ਼ਵਾਵਾਂ ਨੂੰ ਦੂਰ ਕਰਨਾ ਹੈ। ਇੱਕ ਦਿਲਚਸਪ ਗੱਲ ਇਹ ਵੀ ਹੈ ਕਿ 30 ਦਿਨ ਰੋਜ਼ ਸਭ ਤੋਂ ਉੱਤਮ ਵੀਡੀਓ ਬਣਾਉਣ ਵਾਲੇ ਜੇਤੂ ਨੂੰ ਇੱਕ ਐਂਡਰਾਇਡ ਟੈਬਲੇਟ ਇਨਾਮ ਵੱਜੋਂ ਦਿੱਤੀ ਜਾਵੇਗੀ। ਇਹ ਕਾਂਟੈਸਟ ਵਿਦਿਆਰਥੀਆਂ ਲਈ ਪਹੁੰਚਯੋਗਤਾ ਅਤੇ ਲਾਭਕਾਰੀ ਨਜ਼ਰੀਏ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਜਿਟਲ ਆਧੁਨਿਕਤਾ ਦੀ ਵਰਤੋਂ ਕਰੇਗਾ। ਭਾਗ ਲੈਣ ਲਈ ਵਿਦਿਆਰਥੀਆਂ ਨੂੰ 2 ਮਿੰਟ ਤੱਕ ਦੀ ਇੱਕ ਵੀਡੀਓ ਬਣਾਉਣੀ ਹੈ ਜਿਸ ਵਿੱਚ ਉਹ ਕੋਵਿਡ ਵੈਕਸੀਨ ਦੇ ਫਾਇਦੇ ਦੱਸਦੇ ਹੋਏ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨਗੇ। 


ਵੀਡੀਓ ਨੂੰ ਕਿਸੇ ਵੀ ਰਚਨਾਤਮਕ ਢੰਗ, ਜਿਵੇਂ ਕਿ ਨਿਰਤ, ਗੀਤ, ਨਾਟਕ ਜਾਂ ਕਿਸੇ ਹੋਰ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ। ਵਿਦਿਆਰਥੀ ਆਪਣੀਆਂ ਵੀਡਿਓਜ਼ ਨੂੰ #RajpuraSuperKids ਵਰਤਕੇ ਕਿਸੇ ਵੀ ਸੋਸ਼ਲ ਮੀਡਿਆ ਪਲੇਟਫਾਰਮ ਜਿਵੇਂ ਕਿ Facebook, Twitter, Instagram ਜਾਂ YouTube ਉੱਤੇ ਸਾਂਝਾ ਕਰਨ ਅਤੇ ਵੈਬਸਾਈਟ www.rajpurasuperkids.in ਉੱਤੇ ਵੀ ਪਾਉਣ। ਇੱਕ ਫੋਨ ਨੰਬਰ ਨਾਲ ਵੈਬਸਾਈਟ ਉੱਤੇ ਦੋ ਐਂਟਰੀਆਂ ਭੇਜੀਆਂ ਜਾ ਸਕਦੀਆਂ ਹਨ। ਇਹ ਪ੍ਰਤਿਯੋਗਿਤਾ ਇੱਕ ਮਹੀਨੇ ਲਈ ਲਗਾਤਾਰ ਚਲੇਗੀ ਅਤੇ ਨਿਰੰਤਰ ਜਤਨ ਕੀਤੇ ਜਾ ਰਹੇ ਨੇ ਕਿ ਇਸ ਵਿੱਚ ਰਾਜਪੁਰਾ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੇ ਵਿਦਿਆਰਥੀਆਂ ਨੂੰ ਵੀ ਨਾਲ ਜੋੜਿਆ ਜਾਵੇ। ਇਹ ਪ੍ਰਤਿਯੋਗਿਤਾ ਬੱਚਿਆਂ ਉੱਤੇ ਕੇਂਦਰਿਤ ਇੱਕ ਉਪਰਾਲਾ ਹੈ ਜੋ ਉਹਨਾਂ ਨੂੰ ਕੋਵਿਡ-19 ਖਿਲਾਫ ਮੁਹਿੰਮ ਵਿੱਚ ਹਿੱਸਾ ਲੈਣ ਦਾ ਇੱਕ ਮੌਕਾ ਦੇ ਰਿਹਾ ਹੈ।

https://m.facebook.com/groups/238717150833659/permalink/603228301049207/

🙏🙏🙏🙏🙏🙏🙏🙏🙏

*Star News 09 Channel*

*Subscribe 👍 Like Share Comments*

bhupindernews@gmail.com

8360004110, 9464389161

🙏🙏🙏🙏🙏🙏🙏🙏🙏

https://m.facebook.com/groups/238717150833659/permalink/603228301049207/

Comments

Popular posts from this blog

ਪਟਿਆਲਾ ਜਿਲ੍ਹਾ ਦੇ ਸਮੁਹ ਸ਼ਰਾਬ ਪੀਣ ਵਾਲਿਆਂ ਲਈ ਖੁਸ਼ ਖਬਰੀ

ਬੀਬੀ ਮਨਪ੍ਰੀਤ ਕੌਰ ਡੌਲੀ ਕਿਸਾਨਾਂ ਤੇ ਅੜਤੀਆ ਨੂੰ ਮਿਲਣ ਪਹੁੰਚੇ ਰਾਜਪੁਰਾ ਅਨਾਜ ਮੰਡੀ।

ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'