ਇਸਲਾਮ ਅਲੀ ਨੂੰ ਆਪ ਦਾ ਘਟ ਗਿਨਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਲੱਗਣ ਤੇ ਸਨਮਾਨਿਤ ਕੀਤਾ
ਇਸਲਾਮ ਅਲੀ ਨੂੰ ਆਪ ਦਾ ਘਟ ਗਿਨਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਲੱਗਣ ਤੇ ਸਨਮਾਨਿਤ ਕੀਤਾ
ਰਾਜਪੁਰਾ,25 ਜੂਨ (ਭੁਪਿੰਦਰ ਕਪੂਰ)- ਰਾਜਪੁਰਾ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਆਮ ਆਦਮੀ ਪਾਰਟੀ ਦੇ ਮਿਹਨਤੀ ਵਰਕਰ ਇਸਲਾਮ ਅਲੀ ਨੂੰ ਘਟ ਗਿਨਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਲੱਗਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਖੁਸੀ ਦਾ ਪ੍ਰਗਟਾਵਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਇਕ ਆਮ ਵਰਕਰ ਨੂੰ ਆਮ ਆਦਮੀ ਪਾਰਟੀ ਨੇ ਜੋ ਸਨਮਾਨ ਦਿੱਤਾ ਹੈ ਇਹ ਸਾਡੇ ਸਮਾਜ ਲਈ ਬੜੇ ਮਾਨ ਦੀ ਗਲ ਹੈ।ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪ੍ਰਧਾਨ ਇਸਲਾਮ ਅਲੀ ਦਾ ਵਧ ਚੜ੍ਹਕੇ ਸਾਥ ਦੇਵਾਂਗੇ।ਇਸ ਸਨਮਾਨ ਸਮਾਰੋਹ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਅਤੇ ਆਪ ਆਗੂ ਹਰਪ੍ਰੀਤ ਸਿੰਘ ਲਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਇਸ ਮੌਕੇ ਤੇ ਵਸੀਮ ਮੁਹੰਮਦ, ਸਰਦਾਰ ਮੁਹੰਮਦ, ਰਹਿਮਤੁੱਲਾ ਤੂਫ਼ਾਨੀ ,ਮੀਆਂ ਫ਼ਿਰੋਜ਼ ਅਲੀ , ਨਸੀਰੁਦੀਨ, ਅਲਾਹੂਦੀਨ ,ਬਸ਼ੀਰ ਮੁਹੰਮਦ, ਰਾਜੂ ਖਾਨ ,ਨਿਰਮਲ ਮੁਹੰਮਦ, ਆਰਿਫ਼ ਖ਼ਾਨ, ਡਾ ਗੁਲਜ਼ਾਰ , ਡਾ ਗੁਲਜ਼ਾਰ ਖ਼ਾਨ ,ਆਮਿਰ ਖ਼ਾਨ ,ਜੱਗੀ ਖਾਨ, ਸ਼ੇਰ ਮੁਹੰਮਦ, ਅਤੇ ਸਲੀਮ ਖ਼ਾਨ ਸਾਮਿਲ ਸਮੇਤ ਮੁਸਲਿਮ ਭਾਈਚਾਰੇ ਦੇ ਪਤਵੰਤੇ ਸੱਜਣ ਮੌਜੂਦ ਸਨ।
Comments
Post a Comment