ਕਰੋਨਾ ਮਹਾਮਾਰੀ ਦੌਰਾਨ ਪੰਜਾਬ ਦੇ ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਖੂਨਦਾਨ ਦੀ ਸੇਵਾ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ- ਕਰਨ ਤਾਜ

Star News 09 / Bhupinder Kapoor /28-05-2021


ਕਰੋਨਾ ਮਹਾਮਾਰੀ ਦੌਰਾਨ ਪੰਜਾਬ ਦੇ  ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਖੂਨਦਾਨ ਦੀ ਸੇਵਾ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਸਮੇ ਸਿਰ ਲੋੜਵੰਦ ਮਰੀਜਾਂ ਨੂੰ ਖੂਨ ਮਿੱਲ ਸਕੇ ਖੂਨਦਾਨ ਕਰਕੇ ਅਨਮੋਲ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ  ਇਹਨਾ  ਸਬਦਾਂ ਦਾ ਪ੍ਰਗਟਾਵਾ ਮਹਾਨ ਖੂਨਦਾਨੀ ਤੇ ਮੌਟੀਵੇਟਰ  ਕਰਨ ਤਾਜ਼ (ਯੂਥ ਪ੍ਰਧਾਨ ਸ਼ਿਵ ਸੈਨਾ ਪੰਜਾਬ ) ਜੋ ਆਪ 36 ਵਾਰੀ  ਖੁਦ ਖੂਨਦਾਨ ਕਰ ਚੁੱਕੇ ਹਨ ਤੇ ਅੱਜ ਖੂਨਦਾਨੀਆਂ ਨੂੰ  ਪ੍ਰੇਰਿਤ ਕਰਕੇ ਤਿੰਨ ਐਮਰਜੰਸ਼ੀ ਡੋਨਰਜ਼ ਨੂੰ ਸਰਕਾਰੀ ਬਲੱਡ ਬੈਂਕ ਏਪੀਜੈਨ ਹਸਪਤਾਲ ਰਾਜਪੁਰਾ ਵਿਖੇ  ਲੈ ਕੇ ਆਏ ਜੇਰੇ ਇਲਾਜ ਲੋੜਵੰਦਾਂ ਮਰੀਜ਼ਾਂ ਲਈ ਸੰਜੀਵ ਰਾਜਪੁਰਾ (ਮੀਤ ਪ੍ਰਧਾਨ ਸ਼ਿਵ ਸੈਨਾ ਪੰਜਾਬ ) ਓ ਪਾਜੀਟਿਵ ,  ਸੁਰਿੰਦਰ ਕੁਮਾਰ ਓ ਪਾਜੀਟਿਵ , ਮਹਾਨ ਖੂਨਦਾਨੀਆਂ ਨੇ ਮੌਕੇ ਤੇ ਪਹੁੰਚ ਕੇ ਖੂਨਦਾਨ ਕੀਤਾ ਇਸ ਮੌਕੇ ਸੰਜੀਵ ਰਾਜਪੁਰਾ ਅਤੇ ਕਰਨ ਤਾਜ਼ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਿਵ ਸੈਨਾ ਪੰਜਾਬ ਟੀਮ ਵੱਲੋਂ ਬਹੁਤ ਜਲਦੀ ਖੂਨ ਦਾਨ ਕੈਂਪ ਲਗਾਇਆ ਜਾਵੇਗਾ ਤਾ ਜੋ ਲੋੜਵੱਦਾ ਦੀ ਸੇਵਾ ਕੀਤੀ ਜਾ ਸਕੇ। ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ  ਸੁਰੇਸ਼ ਅਣਖੀ ਪੜਾਓ ਮਿਸ਼ਨ ਲਾਲੀ ਤੇ ਹਰਿਆਲੀ ਨੇ ਦੱਸਿਆਂ ਕਰੋਨਾ ਮਹਾਮਾਰੀ ਦੌਰਾਨ ਸਰਕਾਰੀ ਬਲੱਡ ਬੈਂਕ ਏਪੀਜੈਨ ਹਸਪਤਾਲ ਰਾਜਪੁਰਾ ਵਿਖੇ ਬਹੁਤ ਕਮੀ ਚੱਲ ਰਹੀ ਸਮੂਹ ਤੰਦਰੁਸਤ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਡਲਿਵਰੀ ਕੇਸ ਲਈ,  ਕੈਂਸਰ ਦੇ ਮਰੀਜਾਂ,  ਐਕਸੀਡੈਂਟ ਕੇਸਾ ਥੈਲੇਸੀਮਿਆ ਤੋਂ ਪੀੜਤ ਬੱਚਿਆ ਲਈ ਖੂਨਦਾਨ  ਲਈ ਖੂਨ  ਦੀ ਮੰਗ ਹਰ ਵੇਲੇ ਬਣੀ ਰਹਿੰਦੀ ਹੈ  ਖੂਨ ਕਿਸੇ ਫੈਕਟਰੀਆਂ ਵਿੱਚ ਨਹੀ ਬਣਦਾ ਇਹ ਤੰਦਰੁਸਤ  ਨੌਜਵਾਨਾਂ ਵੱਲੋ ਕੀਤਾ ਜਾਂਦਾ ਤੇ ਲੋੜਵੰਦ ਮਰੀਜਾਂ  ਨੂੰ  ਐਮਰਜੈਂਸੀ  ਵਿੱਚ  ਮੁਹੱਈਆ  ਕਰਵਾਇਆ ਜਾਂਦਾ ਹੈ ਦੱਸਿਆ ਕਿ  ਸਾਡੀ ਟੀਮ ਮਿਸ਼ਨ ਲਾਲੀ ਤੇ ਹਰਿਆਲੀ ਹਰ ਮਹੀਨੇ ਵਿੱਚ ਦੋ ਵਾਰੀ 5 ਤੇ 20  ਤਰੀਕ ਨੂੰ ਸਰਕਾਰ ਬਲੱਡ ਬੈਂਕ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਖੂਨਦਾਨ  ਕੈਂਪਾ ਲੜੀਵਾਰ ਪਰਬੰਧ ਕੀਤਾ ਜਾ ਰਿਹਾ ਹੈ   ਇਸ ਮੌਕੇ  ਜਸਵਿੰਦਰ ਸਿੰਘ ਤੇ ਮਨਦੀਪ ਸਿੰਘ  ਵੱਲੋਂ  ਖੂਨਦਾਨ ਕਰਨ ਵਾਲੇ ਵੀਰਾਂ ਨੂੰ ਸਰਟੀਫਿਕੇਟ ਦੇ ਕੇ ਹੌਸ਼ਲਾ ਅਫਜ਼ਾਈ ਕੀਤੀ ਤੇ ਧੰਨਵਾਦ ਕੀਤਾ ਗਿਆ  ।।



Comments

Popular posts from this blog

ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'

ਕਲਮ ਦੀ ਨੀਲੀ ਸਿਆਹੀ ਖ਼ਤਮ ਤੋਂ ਉਪਰਾਤ ਪਾਣੀ ਪਾਕੇ ਲਿੱਖਣ ਨੂੰ ਹੋ ਰਿਹਾ ਹੈ ਮਜਬੂਰ ਪੱਤਰਕਾਰ

Unaided Colleges urged Welfare Minister, Punjab to release Rs 309 Crore of PMS