ਯੂਥ ਕਾਂਗਰਸ ਵਲੋਂ ਤਰਨਪ੍ਰੀਤ ਸਾਹਨੀ ਨੂੰ ਜਰਨਲ ਸਕੱਤਰ ਦੀ ਜਿੰਮੇਵਾਰੀ ਸੌਪੀ
ਯੂਥ ਕਾਂਗਰਸ ਵਲੋਂ ਤਰਨਪ੍ਰੀਤ ਸਾਹਨੀ ਨੂੰ ਜਰਨਲ ਸਕੱਤਰ ਦੀ ਜਿੰਮੇਵਾਰੀ ਸੌਪੀ
ਰਾਜਪੁਰਾ 17 ਮਾਰਚ (ਭੁਪਿੰਦਰ ਕਪੂਰ) ਹਲਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਵੱਲੋ ਰਾਜਪੁਰਾ ਵਿੱਚ ਵਿਕਾਸ ਕਾਰਜਾਂ ਦੀ ਝੜੀ ਲੱਗਾ ਦਿੱਤੀ ਹੈ । ਜਿਸ ਕਾਰਨ ਕਾਂਗਰਸ ਪਾਰਟੀ ਵਿੱਚ ਵਰਕਰਾਂ ਵੱਲੋ ਰਾਤ ਦਿਨ ਇੱਕ ਕਰਕੇ ਮਿਉਸਿਪਲ ਦੀਆਂ ਚੋਣਾਂ ਵਿੱਚ ਵੀ 31 ਵਿੱਚੋ 27 ਸੀਟਾਂ ਤੇ ਜਿੱਤ ਹਾਸਲ ਕੀਤੀ ਤੇ ਨਗਰ ਕੌਂਸਲ ਨੂੰ ਆਪਣੇ ਵੱਲ ਖਿੱਚ ਲਿਆ । ਇਨ੍ਹਾਂ ਕਾਗਰਸੀ ਵਰਕਰਾਂ ਵੱਲੋ ਕੀਤੀ ਮਿਹਨਤ ਸਦਕਾ ਅੱਜ ਰਾਜਪੁਰਾ ਦੇ ਬਲਦੇਵ ਸਿੰਘ ਸਾਹਨੀ ਦੇ ਸਪੁੱਤਰ ਤਰਨਜੀਤ ਸਿੰਘ ਸਾਹਨੀ ਨੂੰ ਯੂਥ ਕਾਂਗਰਸ ਦੇ ਜਿਲ੍ਹਾਂ ਯੂਥ ਕਾਂਗਰਸ, ਪਟਿਆਲਾ (ਦਿਹਾਤੀ) ਦੇ ਪ੍ਰਧਾਨ ਨਿਰਭੈ ਸਿੰਘ ਕੰਬੋਜ ਨੇ ਕਾਂਗਰਸ ਪਾਰਟੀ ਪ੍ਰਤੀ ਮਿਹਨਤ ਅਤੇ ਵਫ਼ਾਦਾਰੀ ਨੂੰ ਵੇਖਦੇ ਹੋਏ ਤਰਨਪ੍ਰੀਤ ਸਾਹਨੀ ਨੂੰ ਯੂਥ ਕਾਂਗਰਸ ਬਲਾਕ ਰਾਜਪੁਰਾ ਸ਼ਹਿਰੀ ਜਿਲ੍ਹਾ ਪਟਿਆਲਾ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ । ਇਸ ਮੌਕੇ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਕੰਬੋਜ ਨੇ ਪੱਤਰਕਾਰ ਨਾਲ ਗੱਲਬਾਤ ਕੀਤੀ ਕਿ ਕਾਂਗਰਸ ਪਾਰਟੀ ਪ੍ਰਤੀ ਮਿਹਨਤ ਕਰਨ ਵਾਲੇ ਵਿਅਕਤੀ ਨੂੰ ਕਾਂਗਰਸ ਪਾਰਟੀ ਵਲੋਂ ਬਣਦਾ ਸਤਿਕਾਰ ਜਾਂ ਮਾਨ ਸਨਮਾਨ ਦਿੱਤਾ ਜਾਂਦਾ ਹੈ । ਤਰਨਪ੍ਰੀਤ ਸਾਹਨੀ ਨੇ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਤੇ ਕਿਹਾ ਮੈਨੂੰ ਪਾਰਟੀ ਨੇ ਜਿੰਮੇਵਾਰੀ ਸੌਪੀ ਹੈ ਉਸਨੂੰ ਤਹਿਦਿਲੋਂ ਨਿਭਾਵਾਂਗਾ । ਇਸ ਮੌਕੇ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਨਿਰਭੈ ਸਿੰਘ ਕੰਬੋਜ, ਕੌਂਸਲਰ ਅਮਨਦੀਪ ਸਿੰਘ ਨਾਗੀ, ਭੁਪਿੰਦਰ ਸਿੰਘ ਸੰਜੁ, ਭੁਪਿੰਦਰ ਕਪੂਰ ਐਡਵੋਕੇਟ, ਰਾਜੂ, ਸੰਨੀ ਸਾਹਨੀ, ਭਾਰਤ ਕਿੰਗਰ ਕਾਲੀ ਮੌਜੂਦ ਰਹੇ ।
Comments
Post a Comment