ਪੁੱਕਾ ਨੇ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਨੂੰ ਸਿੱਖਿਆ ਖੇਤਰ ਵਿੱਚ ਇਸ ਦੇ ਯੋਗਦਾਨ ਲਈ ਸਨਮਾਨਿਤ

Bhupinder Kapoor/Star News 09/Rajpura/07Jan 2021



ਪੁੱਕਾ ਨੇ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਨੂੰ ਸਿੱਖਿਆ ਖੇਤਰ ਵਿੱਚ ਇਸ ਦੇ ਯੋਗਦਾਨ ਲਈ ਸਨਮਾਨਿਤ ਕੀਤਾ  ।

ਅੱਜ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਵੱਲੋਂ ਇਸ ਤੇ ਛੇਵੇਂ ਸਥਾਪਨਾ ਦਿਵਸ ਤੇ  ਵਿੱਦਿਅਕ ਖੇਤਰ ਵਿੱਚ ਯੋਗਦਾਨ ਪਾਉਣ ਲਈ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ  ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸ੍ਰੀ ਮਹਿੰਦਰ ਸਿੰਘ ਕੇ ਪੀ, ਮਾਨਯੋਗ ਚੇਅਰਮੈਨ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਡਾ ਅੰਸ਼ੂ ਕਟਾਰੀਆ,ਪ੍ਰਧਾਨ ਪੁੱਕਾ ਅਤੇ ਚੇਅਰਮੈਨ, ਆਰੀਅਨਜ਼ ਗਰੁੱਪ ਆਫ ਕਾਲਜਿਜ਼ ਨੇ ਇਸ ਛੇਵੇਂ ਸਥਾਪਨਾ ਦਿਵਸ ਦੀ ਪ੍ਰਧਾਨਗੀ ਕੀਤੀ।  ਪ੍ਰਸ਼ੰਸਾ ਪੁਰਸਕਾਰ ਸ੍ਰੀ ਅਸ਼ਵਨੀ ਕੁਮਾਰ ਗਰਗ ਚੇਅਰਮੈਨ ਅਤੇ ਸ੍ਰੀ ਅਸ਼ੋਕ ਕੁਮਾਰ ਗਰਗ ਪ੍ਰੈਜ਼ੀਡੈਂਟ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਦੁਆਰਾ ਪ੍ਰਾਪਤ ਕੀਤਾ ਗਿਆ  ।

ਡਾ ਅੰਸ਼ੂ ਕਟਾਰੀਆ ਨੇ ਸਿੱਖਿਆ ਦੇ ਖੇਤਰ ਵਿੱਚ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਦੇ ਯੋਗਦਾਨ ਲਈ ਵਧਾਈ ਦਿੱਤੀ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿਚ ਨਿਰੰਤਰ ਸਹਾਇਤਾ ਲਈ ਵੀ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਦਾ ਧੰਨਵਾਦ ਕੀਤਾ  ।

ਇਸ ਮੌਕੇ ਸ੍ਰੀ ਅਮਿਤ ਸ਼ਰਮਾ, ਸੀਨੀਅਰ ਉੱਪ ਪ੍ਰਧਾਨ ( ਪੁੱਕਾ) , ਸਰਦਾਰ ਸਤਨਾਮ ਸਿੰਘ ਸੰਧੂ ,ਚੀਫ ਪੈਟਰਨ, ਜੁਆਇੰਟ ਐਸੋਸੀਏਸ਼ਨ ਆਫ ਕਾਲਜਿਜ਼ ਅਤੇ ਸਰਦਾਰ ਜਗਜੀਤ ਸਿੰਘ, ਪ੍ਰਧਾਨ (ਜੈਕ) ਦੀ ਮੰਚ ਉੱਤੇ ਮੌਜੂਦ ਸਨ ।

ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਸ੍ਰੀ ਅਸ਼ਵਨੀ ਕੁਮਾਰ ਗਰਗ ਚੇਅਰਮੈਨ ਅਤੇ ਸ੍ਰੀ ਅਸ਼ੋਕ ਕੁਮਾਰ ਗਰਗ ਪ੍ਰੈਜ਼ੀਡੈਂਟ ਨੇ ਪੁੱਕਾ ਐਸੋਸੀਏਸ਼ਨ ਦਾ ਧੰਨਵਾਦ ਕੀਤਾ ।

ਉਨ੍ਹਾਂ ਕਿਹਾ ਕਿ ਸਾਡਾ ਧਿਆਨ ਗੁਣਵੱਤਾ ਸਿੱਖਿਆ ਦੇਣ ਵੱਲ ਹੈ ਅਤੇ ਅਸੀਂ ਆਸ ਪਾਸ ਦੇ ਜ਼ਿਲ੍ਹੇ ਅਤੇ ਲੋਕਾਂ ਦੀ ਸੇਵਾ ਲਈ ਹੀ ਕੰਮ ਕਰ ਰਹੇ ਹਾਂ  ।

ਇਸ ਮੌਕੇ ਉੱਘੇ ਵਿਦਵਾਨ ਸ੍ਰੀ ਰਸ਼ਪਾਲ ਸਿੰਘ ਧਾਲੀਵਾਲ ਸੀਜੀਸੀ ਲਾਂਡਰਾ, ਝੰਜੇੜੀ, ਸਰਦਾਰ ਗੁਰਕੀਰਤ ਸਿੰਘ ਗੁਲਜ਼ਾਰ ਗਰੁੱਪ ਲੁਧਿਆਣਾ, ਸ੍ਰੀ ਅਸ਼ੋਕ ਗਰਗ ਅਤੇ ਸ੍ਰੀ ਅਸ਼ਵਨੀ ਗਰਗ ਸਵਾਮੀ ਵਿਵੇਕਾਨੰਦ ਗਰੁੱਪ,ਬਨੂੜ ,ਸ੍ਰੀ ਰਾਘਵ ਮਹਾਜਨ, ਗੋਲਡਨ ਗਰੁੱਪ ਗੁਰਦਾਸਪੁਰ ,ਸ੍ਰੀ ਰਾਜੇਸ਼ ਗਰਗ ਭਾਰਤ ਗਰੁੱਪ, ਮਾਨਸਾ ਸ੍ਰੀ ਰਾਜੀਵ ਗੁਲਾਟੀ ਐਲ.ਜੀ. ਸੀ.ਲੁਧਿਆਣਾ,  ਸ੍ਰੀ ਨਾਲਿਨੀ ਚੋਪੜਾ, ਕੇ.ਜੇ. ਗਰੁੱਪ ਪਟਿਆਲਾ, ਡਾ. ਡੀ.ਜੇ. ਸਿੰਘ ਵਿੱਦਿਆ ਜੋਤੀ ਗਰੁੱਪ ਲਾਲੜੂ, ਡਾ ਸਾਹਿਲ ਮਿੱਤਲ, ਮੀਰਾ ਗਰੁੱਪ, ਅਬੋਹਰ,  ਸ੍ਰੀ ਵਿਭਵ  ਮਿੱਤਲ, ਡਾਲਫਿਨ ਗਰੁੱਪ ,ਚੁੰਨੀ ਕਲਾਂ ਹਾਜ਼ਰ ਸਨ  ਅਤੇ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ ਦੇ ਸਰਦਾਰ ਮਨਜੀਤ ਸਿੰਘ ਪੈਟਰਨ, ਜੈਕ ਅਤੇ ਸਰਦਾਰ ਹਰਜਿੰਦਰ ਸਿੰਘ ਧਨੋਆ ਸਕੱਤਰ ਜੈਕ ਵੀ ਹਾਜ਼ਰ ਸਨ  ।

Comments

Popular posts from this blog

ਪਟਿਆਲਾ ਜਿਲ੍ਹਾ ਦੇ ਸਮੁਹ ਸ਼ਰਾਬ ਪੀਣ ਵਾਲਿਆਂ ਲਈ ਖੁਸ਼ ਖਬਰੀ

ਬੀਬੀ ਮਨਪ੍ਰੀਤ ਕੌਰ ਡੌਲੀ ਕਿਸਾਨਾਂ ਤੇ ਅੜਤੀਆ ਨੂੰ ਮਿਲਣ ਪਹੁੰਚੇ ਰਾਜਪੁਰਾ ਅਨਾਜ ਮੰਡੀ।

ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'