ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੀ ਵੱਡੀ ਜਿੱਤ
Star News 09 Channel
ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੀ ਵੱਡੀ ਜਿੱਤ
ਰਾਜਪੁਰਾ 5 ਅਕਤੂਬਰ (ਭੁਪਿੰਦਰ ਕਪੂਰ) ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੀ ਇਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੁਰਿੰਦਰ ਸਿੰਘ ਬੰਟੀ ਖਾਨਪੁਰ , ਸੁਖਜਿੰਦਰ ਸੁੱਖੀ , ਬਲਜਿੰਦਰ ਸਿੰਘ ਅਬਦਲਪੁਰ, ਸਵਰਣ ਸਿੰਘ ਨੀਲਪੁਰ, ਸ਼ਿਵ ਕੁਮਾਰ ਭੂਰਾ , ਕੀਰਤ ਸਿੰਘ ਸੇਹਰਾ , ਧਰਮ ਸਿੰਘ ਖਾਨਪੁਰ, ਬਿਕਰਮ ਸਿੰਘ , ਰਵਿੰਦਰਪਾਲ ਸਿੰਘ ਬਿੰਦਰਾ, ਧਨਵੰਤ ਸਿੰਘ ਹਰਪਾਲਪੁਰ ਸਮੇਤ ਮੈਂਬਰਾਂ ਨੇ ਮੀਟਿੰਗ ਵਿੱਚ ਭਾਗ ਲਿਆ । ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਧਮੋਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਕਡਾਊਨ ਦੌਰਾਨ ਦੀਆਂ ਸਕੂਲਾਂ ਦੀਆਂ ਫੀਸਾਂ ਸਬੰਧੀ ਮਾਣਯੋਗ ਹਾਈਕੋਰਟ ਦੇ ਡਬਲ ਬੈਂਚ ਵਿਚ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਵਲੋਂ ਸਿੰਗਲ ਬੈਂਚ ਦੇ ਫੈਸਲੇ ਖਿਲਾਫ ਗਏ ਸੀ ਜਿਸ ਵਿਚ ਐਸੋਸੀਏਸ਼ਨ ਵੱਲੋਂ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਪੇਰੈਂਟਸ ਦਾ ਪੱਖ ਰੱਖਿਆ ਅਤੇ ਇਕ ਅਕਤੂਬਰ ਤਾਜ਼ਾ ਅੰਤਰਿਮ ਫੈਸਲਾ ਦਾ ਪੇਰੈਂਟਸ ਦੇ ਹੱਕ ਵਿੱਚ ਆਇਆ ਹੈ ਇਹ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੀ ਜਿੱਤ ਹੈ। ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਸਵਾਗਤ ਕਰਦੀ ਹੈ । ਇਸ ਫੈਸਲੇ ਅਨੁਸਾਰ ਜਿਨ੍ਹਾਂ ਸਕੂਲਾਂ ਨੇ ਆਨਲਾਈਨ ਪੜ੍ਹਾਈ ਕਰਵਾਈ ਹੈ ਉਹ ਟਿਊਸਨ ਫੀਸ ਲੈਣਗੇ । ਸਕੂਲ ਸਟਾਫ ਨੂੰ ਜੋ ਤਨਖਾਹ ਲਾਕਡਾਊਨ ਤੋਂ ਪਹਿਲਾਂ ਵਾਲੀ ਮਿਲਦੀ ਸੀ ਉਹੀ ਮਿਲੇਗੀ ਭਾਵੇਂ ਟੀਚਰ ਕੱਚੇ ਮੁਲਾਜ਼ਮ, ਕਨਟਰੈਕਟ ਬੇਸ , ਜਾਂ ਠੇਕੇ ਵਾਲੇ ਹੋਣ। ਸਕੂਲ ਟਰਾਂਸਪੋਰਟ ਚਾਰਜ ਨਹੀਂ ਲੈਣਗੇ। ਸਕੂਲ ਦੋ ਹਫ਼ਤੇ ਵਿਚ ਪਿਛਲੇ 7 ਮਹੀਨੇ ਦੀ ਬੈਂਲਸਸੀਟ ਚਾਰਟਡ ਅਕਾਊਂਟੈਂਟ ਤੋਂ ਤਸਦੀਕ ਕਰਵਾਕੇ ਮਾਣਯੋਗ ਅਦਾਲਤ ਵਿੱਚ ਜਮਾਂ ਕਰਵਾਉਣਗੇ । ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਧਮੋਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਹਰ ਪਿੰਡ ਵਾਰਡ ਵਿਚ ਮਾਣਯੋਗ ਅਦਾਲਤ ਅਤੇ ਸਿੱਖਿਆ ਵਿਭਾਗ ਦੇ ਫੈਸਲੇ ਦੀਆਂ ਜਾਣਕਾਰੀ ਦੇਣ ਜਾਵੇਗੀ ਅਤੇ ਹਰ ਪਿੰਡ ਵਾਰਡ ਵਿਚ ਕਮੇਟੀਆਂ ਬਣਾਈਆਂ ਜਾਣਗੀਆਂ ਤਾਂ ਕਿ ਇਕੱਠੇ ਹੋ ਕੇ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ ਅਤੇ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ । ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਲੀਗਲ ਪੈਨਲ ਅਤੇ ਸਿੱਖਿਆ ਵਿਭਾਗ ਦੀ ਰਾਏ ਲੈ ਰਹੇ ਹਾਂ ਕਿ ਕਈ ਸਕੂਲਾਂ ਨੇ ਆਨਲਾਈਨ ਪੜ੍ਹਾਈ ਮਈ , ਜੂਨ ਵਿੱਚ ਸ਼ੁਰੂ ਕਰਵਾਈ ਹੈ ਅਤੇ ਕਈਆਂ ਨੇ ਹੁਣ ਤੱਕ ਵੀ ਨਹੀਂ ਕਰਵਾਈ ਇਸ ਲਈ ਜਦੋਂ ਆਲਲਾਈਨ ਪੜਾਈ ਸ਼ੁਰੂ ਹੋਈ ਹੈ ਸਕੂਲ ਉਦੋਂ ਤੋਂ ਹੀ ਫੀਸ ਲੈਣ ਦਾ ਹੱਕਦਾਰ ਹੈ ਅਤੇ ਕੀ ਸਿਰਫ ਵਟਸਐੱਪ ਗਰੁੱਪ ਵਿਚ ਸਿਰਫ ਕਿਤਾਬ ਦੀ ਫੋਟੋ ਖਿਚ ਕੇ ਭੇਜਿਆ ਜਾਣਾ ਆਨ ਲਾਈਨ ਪੜਾਈ ਵਿੱਚ ਆਂਦਾ ਹੈ । ਜਿਨ੍ਹਾਂ ਸਕੂਲਾਂ ਟਿਊਸ਼ਨ ਫੀਸ ਤੋਂ ਇਲਾਵਾ ਏ ਸੀ ਚਾਰਜ, ਡਿਵੈਲਪਮੈਂਟ ਚਾਰਜ ਜਾਂ ਹੋਰ ਚਾਰਜ ਵਸੂਲੇ ਹਨ ਜੋ ਕਾਨੂੰਨ ਅਨੁਸਾਰ ਗਲਤ ਹੋਣਗੇ ਉਹ ਵਾਪਸ ਕਰਵਾਉਣ ਲਈ ਸੰਘਰਸ਼ ਕਰੇਗੀ । ਜੋ ਸਕੂਲ ਕਾਨੂੰਨ ਅਨੁਸਾਰ ਨਹੀਂ ਚੱਲਣਗੇ ਉਸ ਦੇ ਖਿਲਾਫ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਲੋੜ ਪੈਣ ਤੇ ਮਾਣਯੋਗ ਅਦਾਲਤ ਵਿੱਚ ਵੀ ਜਾਵੇਗੀ ਪਰ ਪੇਰੈਂਟਸ ਦੀ ਨਜਾਇਜ਼ ਲੁੱਟ ਨਹੀਂ ਹੋਣ ਦੇਵੇਗੀ ।
Comments
Post a Comment