ਪੰਜਾਬੀ ਭਾਸ਼ਾ ਨੂੰ ਵਕਫ਼ ਬੋਰਡ ਦਫ਼ਤਰ ਵਲੋਂ ਕਿਨਾਰਾ ਕਰਨ ਦਾ ਪੂਰੇ ਪੰਜਾਬ ਵਿੱਚ ਤਿੱਖਾ ਵਿਰੋਧ

 ਮਾਂ ਬੋਲੀ ਪੰਜਾਬੀ  ਦੇ ਹੱਕ ਲਈ ਸੜਕਾਂ ਕਰਾਂਗੇ ਜ਼ਾਮ  :- ਪਰਵਾਨਾ।Rajpura | Bhupinder Kapoor|Star News 09

ਰਾਜਪੁਰਾ 4 (ਜੁਲਾਈ) ਅੱਜ ਰਾਜਪੁਰਾ ਮਿੰਨੀ ਸਕੱਤਰੇਤ ਵਿਖੇ ਪੰਜਾਬ ਵਕਫ਼ ਬੋਰਡ ਵੱਲੋਂ ਪੰਜਾਬੀ ਭਾਸ਼ਾ ਵਿਰੁੱਧ ਮਤੇ ਨੂੰ ਮਨਜ਼ੂਰ ਨਾ ਕੀਤਾ ਜਾਵੇ, ਸਬੰਧੀ ਮੁਸਲਿਮ ਭਾਈਚਾਰੇ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਤਹਿਸੀਲਦਾਰ ਸ੍ਰੀ ਹਰਸਿਮਰਤ ਸਿੰਘ ਨੂੰ ਦਿੱਤਾ ਗਿਆ। ਮੁਹੰਮਦ ਅਲ ਬਖਸ਼ ਚੈਰੀਟੇਬਲ ਸੁਸਾਇਟੀ ਰਾਜਪੁਰਾ ਦੇ ਪ੍ਰਧਾਨ ਨਸ਼ੀਬ ਅਲੀ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਵਕਫ਼ ਬੋਰਡ ਵੱਲੋਂ ਜੋ ਪੰਜਾਬੀ ਭਾਸ਼ਾ ਦੇ ਵਿਰੁੱਧ ਮਤਾ ਪਾਸ ਕੀਤਾ ਜਾ ਰਿਹਾ ਹੈ।ਉਹ ਪੰਜਾਬੀਅਤ ਅਤੇ ਪੰਜਾਬੀ ਮੁਸਲਿਮ ਭਾਈਚਾਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਵਕਫ਼ ਬੋਰਡ ਵੱਲੋਂ ਭਰਤੀ ਹੋਣ ਲਈ ਉਮੀਦਵਾਰ ਨੂੰ ਦਸਵੀਂ ਤੱਕ ਪੰਜਾਬੀ ਭਾਸ਼ਾ ਲਾਜ਼ਮੀ ਪੜੀ ਹੋਈ ਹੋਣੀਂ ਚਾਹੀਦੀ ਸੀ।ਪਰ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜੂਨੇਦ ਰਜ਼ਾ ਖਾਨ ਅਤੇ ਤਿੰਨ ਹੋਰ ਪ੍ਰਵਾਸੀ ਮੈਂਬਰਾਂ ਨੇ ਇਸ ਐਕਟ ਵਿੱਚ ਸੰਸ਼ੋਧਨ ਲਈ ਮਤਾ ਲਿਆਂਦਾ ਹੈ ਕਿ ਹੁਣ ਪੰਜਾਬ ਵਕਤ ਬੋਰਡ ਵਿੱਚ ਕਿਸੇ ਵੀ ਤਰ੍ਹਾਂ ਦੀ ਭਰਤੀ ਲਈ ਪੰਜਾਬੀ ਭਾਸ਼ਾ ਪੜਿਆ ਹੋਣਾ ਲਾਜ਼ਮੀ ਨਹੀਂ ਹੈ ਜੋ ਕਿ ਪੰਜਾਬ ਦੇ ਮੁਸਲਿਮ ਭਾਈਚਾਰੇ ਦੇ ਨਾਲ ਨਾਲ ਪੰਜਾਬੀ ਭਾਸ਼ਾ ਨਾਲ ਵੀ ਧ੍ਰੋਹ ਹੈ। ਪੰਜਾਬ ਦਾ ਮੁਸਲਿਮ ਭਾਈਚਾਰਾ ਅਤੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਇਸ ਮਤੇ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਦੇ ਨਾਲ ਪਹੁੰਚੇ ਦਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਮੁੱਖੀ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਨੇ ਵੀ ਪੰਜਾਬੀ ਮੁਸਲਿਮ ਭਾਈਚਾਰੇ ਨਾਲ ਹੋ ਰਹੇ ਇਸ ਵਿਤਕਰੇ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਹੁਣ ਤਾਂ ਅਸੀਂ ਸਿਰਫ ਮੰਗ ਪੱਤਰ ਦਿੱਤਾ ਹੈ। ਜੇਕਰ ਇਹ ਮਤਾ ਵਾਪਸ ਨਾ ਲਿੱਤਾ ਤਾਂ ਅਸੀਂ ਸਾਰੇ ਮਿਲ ਕੇ ਆਪਣੀ ਮਾਂ ਬੋਲੀ ਦੇ ਹੱਕ ਲਈ ਸੜਕਾਂ ਤੇ ਪ੍ਰਦਰਸ਼ਨ ਕਰਾਂਗੇ। ਜਿਸ ਦੀ ਜ਼ਿਮੇਵਾਰੀ ਸਰਕਾਰ ਦੀ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਸੁੱਖੀ ਵੱਲੋਂ ਵੀ ਇਸ ਮਤੇ ਦੀ ਨਿੰਦਾ ਕਰਦਿਆਂ ਕਿਹਾ ਗਿਆ ਕਿ ਇਹ  ਪੰਜਾਬ ਵਕਫ਼ ਬੋਰਡ ਜੋ ਕਿ ਪੰਜਾਬੀ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ।ਇਹ ਬਹੁਤ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਸਾਡੀ ਆਪਸੀ ਭਾਈਚਾਰਕ ਸਾਂਝ ਬੜੀ ਦੇਰ ਤੋਂ ਹੈ ਮਾਂ ਬੋਲੀ ਪੰਜਾਬੀ ਲਈ ਅਸੀਂ ਸਾਰੇ ਇੱਕ ਹਾਂ। ਇਸ ਮੌਕੇ ਗੁਰਦੁਆਰਾ ਸੀ੍ ਗੁਰੂ ਰਵਿਦਾਸ ਜੀ ਦੇ ਪ੍ਰਧਾਨ ਪਰਮਜੀਤ ਸਿੰਘ ਮਾਹੀ, ਐਮ ਸੀ ਜਸਵੀਰ ਸਿੰਘ ਜੱਸੀ,ਦੀਪਕ ਬਾਂਸਲ, ਅਖ਼ਤਰ ਹੁਸੈਨ, ਫ਼ਕੀਰ ਚੰਦ ਕੋਚ, ਮੁਹੰਮਦ ਸ਼ਾਦਾਬ,  ਮੁਹੰਮਦ ਵਸੀਮ, ਨਵਾਬ ਮਾਲਿਕ, ਅਬਦੁਲ ਵਾਹਿਦ, ਸੁਰਜੀਤ ਸਿੰਘ ਚੇਅਰਮੈਨ ਰਾਜਪੁਰਾ ਵੈਲਫੇਅਰ ਐਸੋਸੀਏਸ਼ਨ ਮੌਜੂਦ ਸਨ।

Comments

Popular posts from this blog

ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'

ਕਲਮ ਦੀ ਨੀਲੀ ਸਿਆਹੀ ਖ਼ਤਮ ਤੋਂ ਉਪਰਾਤ ਪਾਣੀ ਪਾਕੇ ਲਿੱਖਣ ਨੂੰ ਹੋ ਰਿਹਾ ਹੈ ਮਜਬੂਰ ਪੱਤਰਕਾਰ

Unaided Colleges urged Welfare Minister, Punjab to release Rs 309 Crore of PMS