ਸਰਬੱਤ ਦਾ ਭਲਾ ਟਰੱਸਟ ਰਾਜਪੁਰਾ ਵਲੋਂ 40 ਲੋੜਵੰਦਾਂ ਅੰਗਹੀਣਾਂ ਤੇ ਵਿਧਵਾ ਨੂੰ ਦਿੱਤੇ ਚੇੱਕ ਤੇ ਮਾਸਕ


ਐਸ ਪੀ ਸਿੰਘ ਓਬਰਾਏ ਵਲੋਂ ਕਰਫਿਓ ਦੋਰਾਨ ਲੋਕਾਂ ਦੀ ਹੱਰ ਪੱਖੋ ਕੀਤੀ ਮਦਦ-ਵਿਧਾਇਕ ਕੰਬੋਜ਼


ਵਿਧਾਇਕ ਨੇ ਕਿਹਾ ਪ੍ਰਧਾਨ ਦੁਆ ਦੀ ਨਵੀਂ ਟੀਮ
ਰਾਜਪੁਰਾ `ਚ ਕਰ ਰਹੀ ਹੈ ਸ਼ਲਾਘਾਯੋਗ ਉਪਰਾਲੇ


Bhupinder kapoor
ਰਾਜਪੁਰਾ, 20 ਜੂਨ ਅੱਜ ਇਥੋ ਦੇ ਗੁਰਦੂਆਰਾ ਸ਼੍ਰੀ ਨਵੀਨ ਸਿੰਘ ਸਭਾ ਵਿਖੇ ਸਰਬੱਤ ਦਾ ਭਲਾ ਟਰੱਸਟ ਰਾਜਪੁਰਾ ਦੇ ਪ੍ਰਧਾਨ ਗੁੁਰਿੰਦਰ ਦੁਆ ਅਤੇ ਸਕੱਤਰ ਦਇਆ ਸਿੰਘ ਦੀ ਸਾਂਝੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਨੂੰ ਚੈੱਕ ਦੇਣ ਲਈ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਵਿਸ਼ੇਸ ਤੋਰ ਤੇ ਹਲਕਾ ਵਿਧਾਇਕ ਹਰਦਿਆਲ ਕੰਬੋਜ਼ ਪਹੁੰਚੇ।
ਇਸ ਮੋਕੇ ਗਲਬਾਤ ਕਰਦਿਆਂ ਵਿਧਾਇਕ ਕੰਬੋਜ਼ ਨੇ ਕਿਹਾਕਿ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ ਐਸ ਪੀ ਸਿੰਘ ਓਬਾਰਾਏ ਵਲੋਂ ਪੰਜਾਬ ਅੰਦਰ ਕਰੋਨਾ ਵਾਇਰਸ ਵਿਚ ਲੱਗੇ ਕਰਫਿਓ ਦੋਰਾਨ ਆਮ ਲੋੜਵੰਦ ਲੋਕਾਂ ਦੀ ਬਹੁਤ ਹੀ ਸੇਵਾ ਕੀਤੀ ਹੈ।ਉਨ੍ਹਾਂ ਕਿਹਾਕਿ ਰਾਜਪੁਰਾ ਵਿਚ ਨਵੀਂ ਯੁਨਿਟ ਦੇ ਨਵੇਂ ਪ੍ਰਧਾਨ ਗੁਰਿੰਦਰ ਦੁਆ ਦੀ ਅਗਵਾਈ ਵਿਚ ਟੀਮ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ। ਇਸ ਮੋਕੇ ਪ੍ਰਧਾਨ ਦੁਆ ਨੇ ਦੱਸਿਆ ਕਿ ਅੱਜ 40 ਲੋੜਵੰਦ ਅੰਗਹੀਣਾਂ ਅਤੇ ਵਿਧਵਾਵਾਂ ਨੂੰ ਚੈੱਕ ਤੇ ਮਾਸਕ ਦਿੱਤੇ ਗਏ ਹਨ।ਉਨ੍ਹਾਂ ਕਿਹਾਕਿ ਸਰਬੱਤ ਭਲਾ ਟਰੱਸਟ ਦੇ ਮੁਖੀ ਐਸ ਪੀ ਸਿੰਘ ਓਬਰਾਏ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਸ਼ਹਿਰ ਵਿਚ ਹੋਰ ਲੋੜਵੰਦ ਪਰਿਵਾਰਾਂ ਦੇ ਫਾਰਮ ਭਰੇ ਜਾ ਰਹੇ ਹਨ ਅਤੇ ਜੇਕਰ ਹੋਰ ਵੀ ਲੋੜਵੰਦ ਪਰਿਵਾਰ ਕਿਸੇ ਤਰਾਂ ਦੀ ਮਦਦ ਚਾਹੁੰਦੇ ਹਨ ਤਾਂ ਸਾਡੇ ਸਕੱਤਰ ਦਇਆ ਸਿੰਘ ਨਾਲ ਸੰਪਰਕ ਕਰ ਸਕਦੇ ਹਨ।ਇਸ ਮੋਕੇ ਵਿਧਾਇਕ ਹਰਦਿਆਲ ਕੰਬੋਜ਼ ਦਾ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਸਰਬੱਤ ਭਲਾ ਦੀ ਨਵੀਂ ਡਾਇਰੈਕਟਰੀ ਵੀ ਦਿੱਤੀ ਗਈ।ਇਸ ਮੋਕੇ ਪ੍ਰਧਾਨ ਲੋਕ ਸਹਿਤ ਸੰਗਮ ਡਾ ਗੁਰਵਿੰਦਰ ਅਮਨ, ਸਲਾਹਕਾਰ ਮਹਿੰਦਰ ਸਹਿਗਲ, ਮੀਤ ਪ੍ਰਧਾਨ ਅਮ੍ਰਿਤਪਾਲ ਸਿੰਘ, ਸਕੱਤਰ ਦਇਆ ਸਿੰਘ, ਸਰਦਾਰ ਸਿੰਘ ਸਚਦੇਵਾ, ਡਾ ਦਿਨੇਸ਼ ਕੁਮਾਰ, ਰਾਜੇਸ਼ ਬਾਵਾ, ਸਰਬਜੀਤ ਸਿੰਘ ਸੁਨੇਜਾ, ਬਿਕਰਮਜੀਤ ਸਿੰਘ, ਡਾ ਡੀ ਆਰ ਗੁਪਤਾ, ਅਮਰਜੀਤ ਪੁਨੂੰ, ਲੱਕੀ ਬਾਟਾ ਸਮੇਤ ਹੋਰ ਹਾਜਰ ਸਨ।

Comments

Popular posts from this blog

ਪਟਿਆਲਾ ਜਿਲ੍ਹਾ ਦੇ ਸਮੁਹ ਸ਼ਰਾਬ ਪੀਣ ਵਾਲਿਆਂ ਲਈ ਖੁਸ਼ ਖਬਰੀ

ਬੀਬੀ ਮਨਪ੍ਰੀਤ ਕੌਰ ਡੌਲੀ ਕਿਸਾਨਾਂ ਤੇ ਅੜਤੀਆ ਨੂੰ ਮਿਲਣ ਪਹੁੰਚੇ ਰਾਜਪੁਰਾ ਅਨਾਜ ਮੰਡੀ।

ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'