ਦਾ ਪ੍ਰੈਸ ਕਲੱਬ ਰਾਜਪੁਰਾ ਵਲੋਂ ਸੰਦੀਪ ਚੌਧਰੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ
ਰਾਜਪੁਰਾ 10 ਜੂਨ (ਭੁਪਿੰਦਰ ਕਪੂਰ )ਅੱਜ ਦਾ ਪ੍ਰੈਸ ਕਲੱਬ ਰਾਜਪੁਰਾ ਦੀ ਮੀਟਿੰਗ ਪ੍ਰਧਾਨ ਸਰਪ੍ਰਸਤ ਜਗਦੀਸ ਹਿਤੇਸ਼ੀ ਚੇਅਰਮੈਨ ਤੇ ਪ੍ਰਧਾਨ ਦੀ ਅਗਵਾਈ ਹੇਠ ਬਿਹਾਰੀ ਸਵੀਟਸ ਤੇ ਕੀਤੀ ਗਈ।ਜਿਸ ਵਿਚ ਸਰਬਸੰਮਤੀ ਨਾਲ ਸੰਦੀਪ ਚੋਧਰੀ ਨੂੰ ਇੱਕ ਸਾਲ ਲਈ 2020/21 ਦਾ ਪ੍ਰਧਾਨ ਚੁਣ ਲਿਆ ਹੈ ਅਤੇ ਨਵੀ ਕਾਰਜਕਾਰਨੀ ਬਨਾਊਣ ਦਾ ਅਧਿਕਾਰ ਵੀ ਦਿੱਤਾ ਹੈ। ਇਸ ਸਬੰਧੀ ਸਟਾਰ ਨਿਊਜ਼ 09 ਬਿਉਰੋ ਚੀਫ਼ ਭੁਪਿੰਦਰ ਕਪੂਰ ਗੱਲਬਾਤ ਕਰਦਿਆਂ ਨਵਨਿਯੁਕਤ ਪ੍ਰਧਾਨ ਸੰਦੀਪ ਚੌਧਰੀ ਨੇ ਕਿਹਾ ਕਿ ਮੈਂ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਪ੍ਰਧਾਨ ਚੁਣਿਆ ਹੈ।ਉਨ੍ਹਾਂ ਕਿਹਾ ਕਿ ਕਲੱਬ ਦੀ ਬਿਹਤਰੀ ਅਤੇ ਪੱਤਰਕਾਰਾਂ ਦੇ ਹੱਕ ਲਈ ਹਮੇਸ਼ਾ ਡੱਟ ਕੇ ਸਾਥ ਦੇਵਾਂਗਾ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਪਾਵਗਾ। ਸਟਾਰ ਨਿਊਜ਼ 09 ਚੈਨਲ ਵਲੋਂ ਸੰਦੀਪ ਚੌਧਰੀ ਦਾ ਪ੍ਰੈਸ ਕਲੱਬ ਰਾਜਪੁਰਾ ਦਾ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੰਦਾ ਹੈ ।
Comments
Post a Comment