6 ਜੂਨ ਨੂੰ ਮਨਾਇਆ ਜਾਵੇਗਾ ਘੱਲੂਘਾਰਾ ਦਿਵਸ-ਗਿਆਨੀ ਗਰੀਬ

6 ਜੂਨ ਨੂੰ ਮਨਾਇਆ ਜਾਵੇਗਾ ਘੱਲੂਘਾਰਾ ਦਿਵਸ-ਗਿਆਨੀ ਗਰੀਬ

ਵਿਸ਼ਵ ਦੀ ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਅਤੇ ਸਰਬੱਤ ਦੇ ਭਲੇ ਦੀ ਕੀਤੀ ਜਾਵੇਗੀ ਅਰਦਾਸ
ਰਾਜਪੁਰਾ, 3 ਜੂਨ (ਭੁਪਿੰਦਰ ਕਪੂਰ)-ਗੁਰੂ ਨਾਨਕ ਇੰਟਰਨੈਸ਼ਨਲ ਮਿਸ਼ਨ ਸੁਸਾਇਟੀ ਦੇ ਮੁਖੀ ਅੰਤਰਰਾਸ਼ਟਰੀ ਕਥਾ ਵਾਚਕ ਗਿਆਨੀ ਕਰਨੈਲ ਸਿੰਘ ਗਰੀਬ ਤੇ ਬਾਬਾ ਪ੍ਰੀਤਮ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰਾ ਦੇ ਸ਼ਹੀਦਾ ਦੀ ਯਾਦ ਨੂੰ ਮਨਾਉਣ ਲਈ ਰਾਜਪੁਰਾ ਦੇ ਪਟਿਆਲਾ-ਸਰਹਿੰਦ ਬਾਈਪਾਸ ਨੇੜੇ ਸਥਿੱਤ ਗੁਰੁਦਆਰਾ ਬਾਬਾ ਦੀਪ ਸਿੰਘ ਵਿਖੇ 6 ਜੂਨ ਨੂੰ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀਆਂ ਕੋਵਿਡ-19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਸਮਾਜਿਕ ਦੂਰੀ ਬਣਾ ਕੇ ਸਵੇਰੇ 9 ਵਜੇ ਤੋਂ ਦੁਪਹਿਰ 12 ਵਜ਼ੇ ਤੱਕ ਸ੍ਰੀ ਸੁਖਮਨੀ ਪਾਠ ਸਾਹਿਬ ਦੇ ਭੋਗ ਪੁਆਏ ਜਾਣਗੇ ਤੇ ਉਪਰੰਤ ਕਥਾ, ਕੀਰਤਨ ਤੇ ਢਾਡੀ ਸਿੰਘਾ ਵੱਲੋਂ ਵਾਰਾਂ ਅਤੇ ਸਿੱਖ ਇਤਿਹਾਸ ਬਾਰੇ ਜਾਣੂ  ਕਰਵਾਇਆ ਜਾਵੇਗਾ। ਉਹ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਘੱਲੂਘਾਰਾ ਦਿਵਸ ਮਨਾਉਣ ਸਬੰਧੀ ਗੱਲਬਾਤ ਕਰ ਰਹੇ ਸਨ। ਗਿਆਨੀ ਕਰਨੈਲ ਸਿੰਘ ਗਰੀਬ ਨੇ ਕਿਹਾ ਕਿ ਇਸ ਸਮੇਂ ਪੂਰੇ ਵਿਸ਼ਵ `ਚ ਕੋਰੋਨਾ ਮਹਾਂਮਾਰੀ ਦੇ ਕਾਰਣ ਲੱਖਾਂ ਦੀ ਗਿੱਣਤੀ `ਚ ਲੋਕ ਇਸ ਦੀ ਚਪੇਟ `ਚ ਆ ਗਏ ਹਨ ਤੇ ਲੱਖਾਂ ਦੀ ਮੌਤ ਹੋ ਚੁੱਕੀ ਹੈ। ਜਿਸ ਲਈ ਇਸ ਘੱਲੂਘਾਰੇ ਦਿਵਸ ਮੌਕੇ ਸਮੁੱਚੇ ਵਿਸ਼ਵ ਦੀ ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਅਤੇ ਕੋਰੋਨਾ ਮਹਾਂਮਾਰੀ ਦੇ ਅੰਤ ਲਈ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਸੁਪਰੀਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ 1984 `ਚ ਤਤਕਾਲੀ ਸਰਕਾਰ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਰਕਾਰ ਵਲੋ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਅਤੇ ਸਿੱਖਾਂ ਦੇ 20ਵੀਂ ਸਦੀ ਦੇ ਭਾਈ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਕਹਿ ਕੇ ਸ਼ਹੀਦ ਕਰਵਾ ਦਿੱਤਾ ਸੀ।ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਵੀ ਘੱਲੂਘਾਰਾ ਦਿਵਸ ਦੇ ਸਬੰਧਤ `ਚ ਘਰ੍ਹਾਂ `ਚ ਹੀ ਰਹਿ ਕੇ ਸ੍ਰੀ ਪਾਠ ਸਾਹਿਬ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਭਾਈ ਦਰਸ਼ਨ ਸਿੰਘ, ਮਸਤਾਨ ਸਿੰਘ ਰਠੋੜ, ਰਾਜਿੰਦਰ ਸਿੰਘ ਬੈਦਵਾਨ, ਜੀ.ਐਨ.ਐਮ. ਸੁਸਾਇਟੀ ਮਨੀਮਾਜਰਾ ਦੀ ਪ੍ਰਧਾਨ ਬੀਬੀ ਬਲਜੀਤ ਕੌਰ, ਸੁਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਨਿਰਮਲ ਸਿੰਘ  ਸਮੇਤ ਹੋਰ ਹਾਜਰ ਸਨ।  

ਗਿਆਨੀ ਕਰਨੈਲ ਸਿੰਘ ਗਰੀਬ ਘੱਲੂਘਾਰਾ ਦਿਵਸ ਮਨਾਉਣ ਸਬੰਧੀ ਜਾਣਕਾਰੀ ਦਿੰਦੇ ਹੋਏ।
Bhupinder Kapoor

Comments

Popular posts from this blog

ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'

ਕਲਮ ਦੀ ਨੀਲੀ ਸਿਆਹੀ ਖ਼ਤਮ ਤੋਂ ਉਪਰਾਤ ਪਾਣੀ ਪਾਕੇ ਲਿੱਖਣ ਨੂੰ ਹੋ ਰਿਹਾ ਹੈ ਮਜਬੂਰ ਪੱਤਰਕਾਰ

Unaided Colleges urged Welfare Minister, Punjab to release Rs 309 Crore of PMS