ਪੁਲਿਸ ਵਲੋਂ ਨਸ਼ਾ ਦੇ ਵਿਰੁੱਧ ਜਾਗਰੂਕ ਕੈਂਪ ਲਗਾਇਆ

ਪੁਲਿਸ ਵਲੋਂ ਨਸ਼ਾ ਦੇ ਵਿਰੁੱਧ ਜਾਗਰੂਕ ਕੈਂਪ ਲਗਾਇਆ

ਰਾਜਪੁਰਾ 27 ਜੂਨ (ਭੁਪਿੰਦਰ ਕਪੂਰ)   ਪੂਰੇ ਪੰਜਾਬ ਤੇ ਪੂਰੇ ਭਾਰਤ ਵਿੱਚ ਨਸ਼ੇ ਵਿਰੁੱਧ ਕੈਂਪ ਲਗਾਏ ਗਏ ਤੇ ਡਰੱਗ ਡੇ ਮਨਾਇਆ ਗਿਆ । ਅੱਜ ਰਾਜਪੁਰਾ ਦੇ ਵੱਖ ਵੱਖ ਇਲਾਕੇ ਵਿੱਚ ਪੁਲਿਸ ਪ੍ਰਸ਼ਾਸਨ ਵਲੋਂ
ਨਸ਼ੇ ਦੇ ਪ੍ਰਤੀ ਜਾਗਰੂਕ ਕੈਂਪ ਲਗਾਏ ਗਏ । ਰਾਜਪੁਰਾ ਦੇ ਥਾਣਾ ਸਿਟੀ ਇੰਚਾਰਜ ਸ. ਬਲਵਿੰਦਰ ਸਿੰਘ ਦੀ ਦਿਸ਼ਾ ਨਿਰਦੇਸ਼ ਦੇ ਚਲਦੇ ਕਸਤੁਰਬਾ ਚੌਕੀ ਇੰਚਾਰਜ ਸ਼੍ਰੀ ਅਕਾਸ਼ ਸ਼ਰਮਾਂ ਦੀ ਆਪਣੀ ਪੂਰੀ ਟੀਮ ਸਮੇਤ ਨਸ਼ਿਆਂ ਦੇ ਵਿਰੁੱਧ ਜਾਗਰੂਕ ਕੈਂਪ ਲਗਾਇਆ ਗਿਆ । ਉਨ੍ਹਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਅੱਜ ਦਾ ਨੌਜਵਾਨ ਨੌਕਰੀ ਤੋਂ ਵਾਂਝਾ ਹੋ ਕੇ ਨਸ਼ਿਆਂ ਵੱਲ ਤੂਰ ਪਿਆ ਹੈ ਪਰ ਉਹ ਇਹ ਆਪਣੀ ਮਨੁੱਖੀ ਦੇਹ ਨਾਲ ਖਿਲਵਾੜ ਕਰ ਰਿਹਾ ਹੈ ਤੇ ਆਪਣੇ ਸ਼ਰੀਰ ਨੂੰ ਖੋਖਲਾ ਕਰਦਾ ਜਾ ਰਿਹਾ ਹੈ
ਜਿਸ ਕਾਰਨ ਇਨ੍ਹਾਂ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਤੇ ਊਨਾ ਨੇ ਮਨੁੱਖੀ ਜੀਵਨ ਅਨਮੋਲ ਹੈ ਇਸਦੀ ਵਰਤੋਂ ਚੰਗੇ ਕਾਰਜਾਂ ਵਿੱਚ ਲਗਾਉਣਾ ਚਾਹੀਦਾ ਹੈ ਤੇ ਨਸ਼ਿਆਂ ਨੂੰ ਛੱਡ ਕੇ ਆਪਣੇ ਜੀਵਨ ਵਿੱਚ ਖੇਡਾਂ ਦੇ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ । ਇਸ ਜਾਗਰੂਕ ਕੈਂਪ ਨਾਲ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਸ਼ਲਾਂਘਾ ਕੀਤੀ ਇਹ ਕਿਹਾ ਅੱਜ ਦੇ ਨੋਜਵਾਨ ਲਈ ਬਹੁਤ ਵਧਿਆ ਉਪਰਾਲਾ ਹੈ।

Comments

Popular posts from this blog

ਪਟਿਆਲਾ ਜਿਲ੍ਹਾ ਦੇ ਸਮੁਹ ਸ਼ਰਾਬ ਪੀਣ ਵਾਲਿਆਂ ਲਈ ਖੁਸ਼ ਖਬਰੀ

ਬੀਬੀ ਮਨਪ੍ਰੀਤ ਕੌਰ ਡੌਲੀ ਕਿਸਾਨਾਂ ਤੇ ਅੜਤੀਆ ਨੂੰ ਮਿਲਣ ਪਹੁੰਚੇ ਰਾਜਪੁਰਾ ਅਨਾਜ ਮੰਡੀ।

ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'