Posts

Showing posts from May, 2020

Unaided Colleges urged Welfare Minister, Punjab to release Rs 309 Crore of PMS

Image
Unaided Colleges urged Welfare Minister, Punjab to release Rs 309 Crore of PMS Rajpura 16 May (Star News 09) A delegation of Joint Action Committee (JAC) representing over 1600 unaided colleges of Punjab today met Social Welfare Minister, S. Sadhu Singh Dharamsot. The delegation urged for the immediate release of Rs 309 crore of Post Matric Scholarship (PMS) funds. Director, JAC & President, Punjab Unaided Colleges Association (PUCA), Dr. Anshu Kataria; Director, JAC & ETT Federation, S. Nirmal Singh; PUCA office bearers including Sh. Ashwani Garg, Sh. Ashok Garg, S.  Gurkirat  Singh etc attended the meeting. Minister while giving patient hearing Minister assured that State has received the Rs 309 crore of 2016-17 from the Centre Govt and soon it will be disbursed to the Colleges. It is to be mentioned that out of total outstanding of Rs 1850 crore the Centre has released Rs 309 crore of Punjab under PMS recently. Bhupinder kapoor

ਏਮਸ 'ਚ ਭਰਤੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਿਹਤ ਬਾਰੇ ਆਈ ਚੰਗੀ ਖਬਰ...

Image
ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦਾ ਕੋਵਿਡ ਟੈਸਟ ਨੈਗਟਿਵ ਰਾਜਪੁਰਾ 12 ਮਈ (ਭੁਪਿੰਦਰ ਕਪੂਰ): ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਬੀਤੇ ਸ਼ਨੀਵਾਰ ਆਲ ਇੰਡੀਆ ਇੰਸਟੀਚਿਊਟ ਵਿਖੇ ਛਾਤੀ ਵਿੱਚ ਦਰਦ ਕਾਰਣ ਦਾਖਲ ਕਰਾਇਆ ਗਿਆ ਸੀ। ਕਈ ਤਰ੍ਹਾਂ ਦੇ ਟੈਸਟਾਂ ਤੋਂ ਬਾਅਦ ਅੱਜ ਉਹਨਾਂ ਦੀ ਹਾਲਤ ਵਿੱਚ ਸੁਧਾਰ ਦੀ ਖਬਰ ਆਈ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਵਿਡ-19 ਦਾ  ਟੈਸਟ ਵੀ ਨੈਗਟਿਵ ਆਇਆ ਹੈ। ਇਸ ਤੋਂ ਬਾਅਦ ਉਹਨਾਂ ਨੂੰ ਆਈ.ਸੀ.ਯੂ. ਤੋਂ ਪ੍ਰਾਈਵੇਟ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਕਈ ਤਰ੍ਹਾਂ ਦੇ ਟੈਸਟ ਤੋਂ ਬਾਅਦ ਹੁਣ ਹਾਲਤ ਵਿਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ।

ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵੱਲੋਂ ਕਰਫਿਊ ‘ਚ ਕੁਝ ਹੋਰ ਛੋਟਾਂ ਦੇਣ ਦਾ ਐਲਾਨ

Image
ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵੱਲੋਂ ਕਰਫਿਊ ‘ਚ ਕੁਝ ਹੋਰ ਛੋਟਾਂ ਦੇਣ ਦਾ ਐਲਾਨ Star News 09    May 10, 2020 ਪਟਿਆਲਾ, 10 ਮਈ, (ਭੁਪਿੰਦਰ ਕਪੂਰ) ਤਾਜਾ ਹੁਕਮਾਂ ਮੁਤਾਬਕ ਪਹਿਲਾਂ ਖੁੱਲ੍ਹ ਰਹੀਆਂ ਸ਼ਹਿਰੀ ਖੇਤਰਾਂ ਵਿੱਚ ਇਕੱਲੀਆਂ-ਇਕੱਲੀਆਂ ਦੁਕਾਨਾਂ ਸਮੇਤ ਦਿਹਾਤੀ ਖੇਤਰਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਕੇਵਲ ਸਮਾਂ ਵਧਾ ਕੇ ਬਾਅਦ ਦੁਪਹਿਰ 3 ਵਜੇ ਤੱਕ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਦੁਕਾਨਾਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲ੍ਹ ਰਹੀਆਂ ਸਨ। ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ‘ਚ ਕੁਝ ਢਿੱਲ ਦਿੱਤੇ ਜਾਣ ਸਬੰਧੀਂ ਕੀਤੇ ਐਲਾਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਸਨਮੁੱਖ ਜਾਰੀ ਕੀਤੇ ਹਨ। ਇਸੇ ਤਰ੍ਹਾਂ ਹੀ 1 ਮਈ ਨੂੰ ਜ਼ਿਲ੍ਹੇ ਅੰਦਰ ਕੁਝ ਇਮਾਰਤ ਉਸਾਰੀ ਕਾਰਜਾਂ ਨੂੰ ਸ਼ੁਰੂ ਕਰਨ ਦੀ ਆਗਿਆ ਦਿੱਤੀ ਸੀ, ਇਨ੍ਹਾਂ ਹੁਕਮਾਂ ਦੀ ਲਗਾਤਾਰਤਾ ਵਿੱਚ ਹੀ ਅੱਜ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਹੁਣ ਇਨ੍ਹਾਂ ਉਸਾਰੀ ਕਾਰਜਾਂ ਲਈ ਲੋੜੀਂਦੇ ਸਾਜੋ ਸਮਾਨ ਦੀਆਂ ਦੁਕਾਨਾਂ ਨੂੰ ਵੀ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਮੁਤਾਬਕ ਉਸਾਰੀ ਕਾਰਜਾਂ ਨਾਲ ਸਬੰਧਤ ਸੀਮਿੰਟ, ਪੇਂਟ, ਬਿਜਲੀ ਉਪਕਰਨ, ਟਾਇਲਾਂ, ਸਰੀਆ, ਹਾਰਡਵੇਅਰ, ਸ਼ਟਰਿੰਗ, ਸੈਨੇਟਰੀ ਅਤੇ ਖੇਤੀਬਾੜੀ ਪਾਇਪਾਂ ਆਦਿ ...

ਪੰਜਾਬ ’ਚ ਏਅਰਫ਼ੋਰਸ ਦਾ ਲੜਾਕੂ ਜਹਾਜ਼ ‘ਕ੍ਰੈਸ਼’, ਖ਼ੇਤਾਂ ਵਿਚ ਡਿੱਗਦੇ ਸਾਰ ਹੀ ਲੱਗੀ ਅੱਗ

Image
Star News 09 ਪੰਜਾਬ ’ਚ ਏਅਰਫ਼ੋਰਸ ਦਾ ਲੜਾਕੂ ਜਹਾਜ਼ ‘ਕ੍ਰੈਸ਼’, ਖ਼ੇਤਾਂ ਵਿਚ ਡਿੱਗਦੇ ਸਾਰ ਹੀ ਲੱਗੀ ਅੱਗ ਨਵਾਂਸ਼ਹਿਰ, 8 ਮਈ, 2020 ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੂਹੜਪੁਰ ਵਿਚ ਅੱਜ ਹਵਾਈ ਫ਼ੌਜ ਦਾ ਇਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸਾਗ੍ਰਸਤ ਜਹਾਜ਼ ਦਾ ਪਾਇਲਟ ਸੁਰੱਖ਼ਿਅਤ ਦੱਸਿਆ ਜਾ ਰਿਹਾ ਹੈ। ਇਹ ਲੜਾਕੂ ਜਹਾਜ਼ ਮਿਗ-29 ਦੱਸਿਆ ਜਾ ਰਿਹਾ ਹੈ। ਘਟਨਾ ਸ਼ੁੱਕਰਵਾਰ ਸਵੇਰੇ 10.50 ’ਤੇ ਵਾਪਰੀ ਜਦ ਕਿਸੇ ਤਕਨੀਕੀ ਖ਼ਰਾਬੀ ਕਾਰਨ ਡਗਮਗਾਇਆ ਇਹ ਜਹਾਜ਼ ਗੜ੍ਹਸ਼ੰਕਰ ਨੇੜਲੇ ਪਿੰਡ ਸਮੁੰਦੜਾ ਦੇ ਖ਼ੇਤਾਂ ਵਿਚ ਆ ਡਿੱਗਿਆ ਅਤੇ ਇਸ ਦੇ ਡਿੱਗਦੇ ਹੀ ਹੈਲੀਕਾਪਟਰ ਨੂੰ ਅੱਗ ਲੱਗ ਗਈ ਜੋ ਖ਼ੇਤਾਂ ਵਿਚ ਵੀ ਫ਼ੈਲ ਗਈ। ਪਾਇਲਟ ਇਸ ਜਹਾਜ਼ ਨੂੰ ਅੱਗ ਲੱਗਣ ਸਾਰ ਹੀ ਬਾਹਰ ਆਉਣ ਵਿਚ ਸਫ਼ਲ ਹੋ ਗਿਆ। ਸੂਤਰਾਂ ਅਨੁਸਾਰ ਭਾਵੇਂ ਹੈਲੀਕਾਪਟਰ ਦਾ ਪਾਇਲਟ ਕੁਝ ਜ਼ਖ਼ਮੀ ਜ਼ਰੂਰ ਹੋਇਆ ਹੈ ਪਰ ਉਂਜ ਉਹ ਸੁਰੱਖ਼ਿਅਤ ਦੱਸਿਆ ਜਾ ਰਿਹਾ ਹੈ। ਚੰਗੇ ਭਾਗੀਂ ਇਹ ਜਹਾਜ਼ ਪਿੰਡ ਦੀ ਅਬਾਦੀ ਤੋਂ ਦੂਰ ਹੀ ਡਿੱਗਿਆ ਜਿਸ ਨਾਲ ਕੋਈ ਵੱਡਾ ਨੁਕਸਾਨ ਹੋਣੋਂ ਬਚ ਗਿਆ। ਖ਼ਬਰ ਮਿਲਦੇ ਹੀ ਮੌਕੇ ’ਤੇ ਹਵਾਈ ਫ਼ੌਜ ਦਾ ਇਕ ਹੈਲੀਕਾਪਟਰ ਪੁੱਜ ਗਿਆ ਹੈ ਜਿਹੜਾ ਜ਼ਖ਼ਮੀ ਪਾਇਲਟ ਨੂੰ ਨਾਲ ਲੈ ਕੇ ਜਾ ਰਿਹਾ ਹੈ। Star News 09 Channel  ਭੁਪਿੰਦਰ ਕਪੂਰ

ਪਟਿਆਲਾ ਜਿਲ੍ਹਾ ਦੇ ਸਮੁਹ ਸ਼ਰਾਬ ਪੀਣ ਵਾਲਿਆਂ ਲਈ ਖੁਸ਼ ਖਬਰੀ

Image
  ਪਟਿਆਲਾ ਜ਼ਿਲ੍ਹਾ ਦੇ ਸਮੁਹ ਸ਼ਰਾਬ ਪੀਣ ਵਾਲਿਆ ਲਈ ਖੁਸ਼ ਖਬਰੀ ਸਮੁਹ ਸ਼ਰਾਬ ਪੀਣ ਵਾਲਿਆਂ ਲਈ ਖੁਸ਼ ਖਬਰੀ  ਸ਼ਰਾਬ ਦੇ ਠੇਕਿਆ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਖੋਲਣ ਦੀ ਆਗਿਆ  ਹੋਮ ਡਲੀਵਰੀ ਬਾਅਦ ਦੁਪਹਿਰ 3 ਵਜੇ ਤੋਂ 6 ਵਜੇ ਤੱਕ,ਨਹੀ ਖੁੱਲ ਸੱਕਣਗੇ ਅਹਾਤੇ  ਪਟਿਆਲਾ 7 ਮਈ (ਸਟਾਰ ਨਿਊਜ਼ 09) ਜਿਲਾ ਮੈਜਿਸਟਰੇਟ ਸ਼੍ਰੀ ਕੁਮਾਰ ਅਮਿਤ ਨੇ ਆਬਕਾਰੀ ਤੇ ਕਰ ਵਿਭਾਗ ਪੰਜਾਬ ਵੱਲੌ ਪੰਜਾਬ ਅੰਦਰ ਸ਼ਰਾਬ ਦੇ ਠੇਕੇ ਖੋਲਣ ਦੇ ਲਏ ਗਏ ਫੈਸਲੇ ਸੇ ਮੱਦੇਨਜਰ ਪਟਿਆਲਾ ਜਿਲੇ ਅੰਦਰ  ਸ਼ਰਾਬ ਦੇ ਠੇਕੇ ਖੋਲਣ ਦੀ ਆਗਿਆ ਦਿੱਤੀ ਗਈ ਹੈ।ਪਰੰਤੂ ਇਸ ਦੋਰਾਨ ਕਰੌਨਾ ਵਾਈਰਸ ਦੇ ਪ੍ਰਕੌਪ ਤੋਂ ਬਚਣ ਲਈ ਸਮਾਜਿਕ ਦੁਰੀ ਕਾਇਮ ਰੱਖਣ ਲਈ ਲਾਕਡਾਉਨ ਦੇ ਸਮੇ ਲਾਈਸੈਂਸੀਆ ਨੁੰ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਦੀ ਵੀ ਆਗਿਆ ਦਿੱਤੀ ਹੈ।ਜਿਲਾ ਮੈਜਿਸਟਰੇਟ ਵੱਲੌ ਜਾਰੀ ਹੁਕਮਾਂ ਮੁਤਾਬਕ ਸ਼ਰਾਬ ਦੇ ਠੇਕਿਆ ਤੇ ਕਾਉਂਟਰ ਸੇਲ ਸਵੇਰੇ 10  ਵਜੇ ਤੋ ਬਾਅਦ ਦੁਪਹਿਰ 3 ਵਜੇ ਤੱਕ ਅਤੇ ਹੋਮ ਡਿਲੀਵਰੀ ਬਾਅਦ ਦੁਪਹਿਰ 3 ਵਜੇ ਤੋ ਸ਼ਾਮ 6 ਵਜੇ ਤੱਕ ਹੀ ਕੀਤੀ ਜਾ ਸਕੇਗੀ।ਪਰੰਤੂ ਇਸ ਦੋਰਾਨ ਸ਼ਰਾਬ ਦੇ ਅਹਾਤੇ ਨਹੀ ਖੌਲੇ ਜਾਣਗੇ ਸ਼ਰਾਬ ਦੀ ਹੋਮ ਡਿਲੀਵਰੀ ਲਈ ਕਰਫਿਉ ਪਾਸ ਜਾਰੀ ਕਰਨ ਦਾ ਅਧਿਕਾਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਪਟਿਆਲਾ ਨੁੰ ਦਿੱਤਾ ਗਿਆ ਹੈ। ਪਰੰਤੂ ਕੋਈ ਵੀ ਸ਼ਰਾਬ ਦਾ ਠੇਕਾ,ਕੰਟੇਨਮੈਂਟ ਜੌਨ ਜਾ ਹਾਟ ਸਪਾਟ ...

ਬੀ ਜੇ ਪੀ ਸੀਨੀਅਰ ਆਗੂ ਕੌਂਸਲਰ ਹਰਦੇਵ ਸਿੰਘ ਕੰਡੇ ਵਾਲੇ ਦਾ ਦਿਹਾਂਤ 'ਖਬਰ ਸੁਣ ਫੈਲੀ ਇਲਾਕੇ ਚ’ ਸੋਗ ਦੀ ਲਹਿਰ

Image
ਬੀ ਜੇ ਪੀ ਸੀਨੀਅਰ ਆਗੂ ਕੌਂਸਲਰ ਹਰਦੇਵ ਸਿੰਘ ਕੰਡੇ ਵਾਲੇ ਦਾ ਦਿਹਾਂਤ 'ਖਬਰ ਸੁਣ ਫੈਲੀ ਇਲਾਕੇ ਚ’ ਸੋਗ ਦੀ ਲਹਿਰ ਸਟਾਰ ਨਿਊਜ਼ 09 ਪਰਿਵਾਰ ਸਰਦਾਰ ਹਰਦੇਵ ਸਿੰਘ ਕੰਡੇਵਾਲਾ ਜੀ ਦੇ ਨਮਿੱਤ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ  ਰਾਜਪੁਰਾ 4 ਮਈ (ਭੁਪਿੰਦਰ ਕਪੂਰ)ਸਥਾਨਕ ਸ਼ਹਿਰ ਰਾਜਪੁਰਾ ਤੋ ਭਾਰਤੀ ਜਨਤਾ ਪਾਰਟੀ ਦੇ ਹਰਮਨ ਪਿਆਰੇ ਸੀਨੀਅਰ ਆਗੂ ਮਿਉਂਸੀਪਲ ਕੌਸਲਰ ਤੇ ਪ੍ਰਧਾਨ ਗੁਰੂਦੁਆਰਾ ਰਾਮ ਗੜੀਆ ਰਾਜਪੁਰਾ ਸਰਦਾਰ ਹਰਦੇਵ ਸਿੰਘ ਕੰਡੇਵਾਲਾ ਜੋ ਕਿ  ਆਪਣੇ ਮਿਲਣਸਾਰ ਤੇ ਮਿੱਠ ਬੋਲੜੇ ਸੁਭਾਅ ਨਾਲ ਜਾਣੇ ਜਾਂਦੇ ਸਨ ਇਲਾਕੇ ਦੇ ਲੋਕ ਉਨ੍ਹਾਂ ਨੂੰ ਪਿਆਰ ਨਾਲ ਕੰਡੇਵਾਲਾ ਕਹਿ ਕਿ ਵੀ ਸੰਬੌਧਨ ਕਰਦੇ ਸਨ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਸਦਾ ਲਈ ਵਿਛੌੜਾ ਦੇ ਪਰਮਾਤਮਾ ਦੇ ਚਰਨਾ ਚ ਜਾ ਬਿਰਾਜੇ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਤੇ ਬੀ ਜੇ ਪੀ ਪਾਰਟੀ ਨੂੰ ਇਕ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ ਹੈ ਸਟਾਰ ਨਿਊਜ਼ 09 ਪਰਿਵਾਰ ਸਰਦਾਰ ਹਰਦੇਵ ਸਿੰਘ ਕੰਡੇਵਾਲਾ ਜੀ ਦੇ ਨਮਿੱਤ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਤੇ ਪਰਮਾਤਮਾ ਨੂੰ ਅਰਦਾਸ ਕਰਦਾ ਹੈ ਕਿ ਪਰਮਾਤਮਾ ਉਨ੍ਹਾਂ ਨੂੰ ਆਪਣੀ ਨਿੱਘੀ ਗੋਦ ਚ ਸਥਾਨ ਬਖਸ਼ੇ ਅਤੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖੇ।     *ਭੁਪਿੰਦਰ ਕਪੂਰ*

ਪੰਜਾਬ ਵਿਚ ਕੋਰੋਨਾ ਧਮਾਕੇ ਨਾਲ ਕੁਲ ਗਿਣਤੀ 921 ਪੁੱਜੀ, 336 ਕੋਰੋਨਾ ਕੇਸ ਸਾਹਮਣੇ ਆਏ...….

Image
ਪੰਜਾਬ ਵਿਚ ਕੋਰੋਨਾ ਧਮਾਕੇ ਨਾਲ ਕੁਲ ਗਿਣਤੀ 921 ਪੁੱਜੀ, 336 ਕੋਰੋਨਾ ਕੇਸ ਸਾਹਮਣੇ ਆਏ...…. ਚੰਡੀਗੜ੍ਹ, 2 ਮਈ, 2020: ਪੰਜਾਬ ਵਿਚ ਸਨਿਚਰਵਾਰ ਨੂੰ ਹੀ 336 ਕੋਰੋਨਾ ਪਾਜ਼ਿਟਿਵ ਕੇਸ ਸਾਹਮਣੇ ਆਉਣ ਨਾਲ ਰਾਜ ਅੰਦਰ ਕੁਲ ਕੇਸਾਂ ਦੀ ਗਿਣਤੀ 921 ’ਤੇ ਪੁੱਜ ਗਈ ਹੈ। ਅੱਜ ਸਰਕਾਰ ਵੱਲੋਂ ਜਾਰੀ ਮੀਡੀਆ ਬੁਲੇਟਿਨ ਵਿਚ ਦੱਸਿਆ ਗਿਆ ਕਿ ਅੱਜ 187 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਨਾਲ ਰਾਜ ਅੰਦਰ ਕੁਲ ਪਾਜ਼ਿਟਿਵ ਕੇਸਾਂ ਦੀ ਗਿਣਤੀ 772 ਹੋ ਗਈ ਹੈ। ਪਰ ਦੇਰ ਸ਼ਾਮ ਤਕ ਆਈਆਂ ਖ਼ਬਰਾਂ ਮੁਤਾਬਕ ਇਹ ਆਂਕੜਾ ਹੋਰ ਵਧ ਗਿਆ ਹੈ। ਦੇਰ ਸ਼ਾਮ ਘੱਟੋ ਘੱਟ 149 ਹੋਰ ਕੇਸ ਆ ਚੁੱਕੇ ਹਨ। ਹੁਣ ਰਾਜ ਅੰਦਰ 921 ਕੋਰੋਨਾ ਪਾਜ਼ਿਟਿਵ ਕੇਸ ਹੋ ਗਏ ਹਨ ਅਤੇ ਹੁਣ ਪਾਜ਼ਿਟਿਵ ਕੇਸਾਂ ਵਿਚ ਜਲੰਧਰ ਨੂੰ ਪਛਾੜ ਕੇ ਅੰਮ੍ਰਿਤਸਰ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜ ਅੰਦਰ ਪਾਏ ਜਾ ਰਹੇ ਕੁਲ ਪਾਜ਼ਿਟਿਵ ਕੇਸਾਂ ਵਿਚੋਂ ਲਗਪਗ 400 ਉਹਨਾਂ ਨਾਲ ਸੰਬੰਧਤ ਹਨ ਜਿਹੜੇ ਪੰਜਾਬ ਤੋਂ ਬਾਹਰੋਂ ਪੰਜਾਬ ਵਿਚ ਆਏ ਹਨ। ਅੰਮ੍ਰਿਤਸਰ ਵਿਚ ਪਹਿਲਾਂ 53 ਕੇਸ ਸਨ ਪਰ ਦੇਰ ਸ਼ਾਮ 62 ਹੋਰ ਕੇਸਾਂ ਦੀ ਪੁਸ਼ਟੀ ਹੋਈ ਦੱਸੀ ਜਾਂਦੀ ਹੈ ਜਿਸ ਨਾਲ ਜ਼ਿਸ ਨਾਲ ਜ਼ਿਲ੍ਹੇ ਵਿਚ ਅੱਜ ਹੀ 115 ਨਵੇਂ ਕੇਸ ਆ ਗਏ। ਇਸੇ ਤਰ੍ਹਾਂ ਲੁਧਿਆਣਾ ਵਿਚ ਬੁਲੇਟਿਨ ਆਉਣ ਤਕ 21 ਕੇਸ ਸਨ ਪਰ ਦੇਰ ਸ਼ਾਮ 23 ਹੋਰ ਕੇਸ ਆਉਣ ਨਾਲ ਅੱਜ ਦੀ ਗਿਣਤੀ 44 ਹੋ ਗਈ। ਹੁਸ਼ਿਆਰਪੁਰ ਵਿਚ ...

ਜਲੰਧਰ ਚ ਕਾਰ ਸਵਾਰ ਨੌਜਵਾਨ ਤੇ ਉਸਦੇ ਪਿਤਾ ਤੇ ਕਿਊ ਹੋਇਆ 307 ਦਾ ਪਰਚਾ ……

Image
ਜਲੰਧਰ ਚ ਕਾਰ ਸਵਾਰ ਨੌਜਵਾਨ ਤੇ ਉਸਦੇ ਪਿਤਾ ਤੇ ਕਿਊ ਹੋਇਆ 307 ਦਾ ਪਰਚਾ …… on ਜਲੰਧਰ ਚ ਕਾਰ ਸਵਾਰ ਨੌਜਵਾਨ ਤੇ ਉਸਦੇ ਪਿਤਾ ਤੇ ਕਿਊ ਹੋਇਆ 307 ਦਾ ਪਰਚਾ …….. ਜਲੰਧਰ ਚ ਕਾਰ ਸਵਾਰ ਨੌਜਵਾਨ ਤੇ ਉਸਦੇ ਪਿਤਾ ਤੇ ਕਿਊ ਹੋਇਆ 307 ਦਾ ਪਰਚਾ …….. ਜਲੰਧਰ (ਸਟਾਰ ਨਿਊਜ਼ 09 ਬਿਉਰੋ) ਪੂਰੇ ਪੰਜਾਬ ਚ ਕਰਫਿਊ ਹੈ ਪੁਲਿਸ ਲੋਕਾਂ ਨੂੰ ਘਰ ਚ ਰਹਿਣ ਨੂੰ ਕਹਿ ਰਹੀ ਹੈ ਪਰ ਜਲੰਧਰ ‘ਚ ਲਾਕ ਡਾਊਨ ਦੇ ਚਲਦਿਆ ਨਾਕੇ ‘ਤੇ ਪੁਲਿਸ ਪਾਰਟੀ ਕਾਰ ਸਵਾਰ ਨੌਜਵਾਨ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਇਹ ਕਾਰਨ ਸਵਾਰ ਨਾਕੇ ‘ਤੇ ਰੁਕਣ ਦੀ ਬਜਾਏ ਏ.ਐਸ.ਆਈ ਨੂੰ ਆਪਣੀ ਕਾਰ ਦੇ ਬੋਨਟ ‘ਤੇ ਘਸੀਟਦਾ ਹੋਇਆ ਲੈ ਗਿਆ ਤੇ ਪੁਲਿਸ ਨੇ ਪਿੱਛਾ ਕਰ ਨੌਜਵਾਨ ਨੂੰ ਕਾਬੂ ਕੀਤਾ ਉਸ ਕੋਲ ਨਾ ਤਾ ਕਰਫਿਊ ਪਾਸ ਸੀ ਪੁਲਿਸ ਨੇ ਨੌਜਵਾਨ ਤੇ ਉਸਦੇ ਪਿਤਾ ਜਿਸਦੇ ਨਾਮ ਤੇ ਕਾਰ ਸੀ ਉਤੇ 307 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤਾ ਜੋ ਹੋਰ ਕੋਈ ਸ਼ਹਿਰ ਪੁਲਿਸ ਨਾਲ ਇਸ ਤਰਾਂ ਦੀ ਘਟਨਾ ਕਰਨ ਲਗੇ ਸੋਚੇ ਤੇ ਸ਼ਹਿਰ ਦੇ ਲੋਕਾਂ ਨੂੰ ਘਰ ਚ ਰਹਿਣ ਨੂੰ ਕਿਹਾ ਗਿਆ ਹੈ । WhatsAppFacebookTwitterEmailCopy 

ਪਟਿਆਲਾ ਵਾਸੀਆਂ ਲਈ ਖੁਸ਼ ਖ਼ਬਰੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਕਰਫ਼ਿਊ 'ਚ ਕੁੱਝ ਛੋਟਾਂ ਦਾ ਐਲਾਨ

Image
ਪਟਿਆਲਾ ਵਾਸੀਆਂ ਲਈ ਖੁਸ਼ ਖ਼ਬਰੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਕਰਫ਼ਿਊ 'ਚ ਕੁਝ ਛੋਟਾਂ ਦਾ ਐਲਾਨ -ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਪੇਂਡੂ ਖੇਤਰਾਂ 'ਚ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ 50 ਫ਼ੀਸਦੀ ਕਾਮਿਆਂ ਨਾਲ ਖੋਲ੍ਹਣ ਦੀ ਆਗਿਆ -ਸ਼ਹਿਰੀ ਖੇਤਰਾਂ 'ਚ ਕਿਸੇ ਵੀ ਬਾਜ਼ਾਰ ਜਾਂ ਮਾਰਕੀਟ ਨੂੰ ਖੋਲ੍ਹਣ ਦੀ ਇਜ਼ਾਜਤ ਨਹੀਂ ਪਟਿਆਲਾ ਵਾਸੀਆਂ  ਲਈ ਖੁਸ਼ ਖ਼ਬਰੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਕਰਫ਼ਿਊ 'ਚ ਕੁੱਝ  ਛੋਟਾਂ ਦਾ ਐਲਾਨ  ਪਟਿਆਲਾ 2 ਮਈ (ਭੁਪਿੰਦਰ ਕਪੂਰ)-ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਪੇਂਡੂ ਖੇਤਰਾਂ 'ਚ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ 50 ਫ਼ੀਸਦੀ ਕਾਮਿਆਂ ਨਾਲ ਖੋਲ੍ਹਣ ਦੀ ਆਗਿਆ -ਸ਼ਹਿਰੀ ਖੇਤਰਾਂ 'ਚ ਕਿਸੇ ਵੀ ਬਾਜ਼ਾਰ ਜਾਂ ਮਾਰਕੀਟ ਨੂੰ ਖੋਲ੍ਹਣ ਦੀ ਇਜ਼ਾਜਤ ਨਹੀਂ -ਕਲੋਨੀਆਂ ਆਦਿ 'ਚ ਇਕੱਲੀਆਂ-ਇਕੱਲੀਆਂ ਦੁਕਾਨਾਂ ਨੂੰ ਮਿਥੇ ਸਮੇਂ 'ਚ ਖੋਲਣ ਦੀ ਆਗਿਆ -ਮਲਟੀਬ੍ਰਾਂਡ ਤੇ ਸਿੰਗਲ ਬ੍ਰਾਂਡ ਮਾਲ ਖੋਲ੍ਹਣ ਦੀ ਆਗਿਆ ਨਹੀਂ -ਸੈਲੂਨ, ਨਾਈ, ਬਿਊਟੀ ਪਾਰਲਰ ਤੇ ਸ਼ਰਾਬ ਦੇ ਠੇਕੇ ਖੋਲ੍ਹਣ 'ਤੇ ਪਾਬੰਦੀ -ਕੰਟੇਨਮੈਂਟ ਜੋਨ ਵਿੱਚ ਲਾਗੂ ਨਹੀਂ ਹੋਣਗੀਆਂ ਛੋਟਾਂ-ਕੁਮਾਰ ਅਮਿਤ -ਸਿਰਫ ਪਰਿਵਾਰ ਦਾ ਇੱਕ ਮੈਂਬਰ ਹੀ ਜਰੂਰੀ ਵਸਤਾਂ ਖਰੀਦਣ ਲਈ ਸਵੇਰੇ 7 ਤੋ 11 ਵਜੇ ਤੱਕ ਪੈਦਲ ਜਾ ਸਕਦਾ ਹੈ, ਵਹੀਕਲ ਜਬਤ ਕੀਤਾ ਜਾਵੇਗ...

ਪਟੇਲ ਕਾਲਜ 'ਚ ਆਨਲਾਈਨ ਦਾਖ਼ਲਾ ਰਜਿਸਟਰੇਸ਼ਨ ਸ਼ੁਰੂ

Image
ਇਥੋਂ ਦੇ ਪਟੇਲ ਕਾਲਜ ਵੱਲੋਂ ਸੈਸ਼ਨ 2020-21 ਲਈ ਨਵੇਂ ਵਿਦਿਆਰਥੀਆਂ ਦੇ ਦਾਖ਼ਲੇ ਲਈ ਆਨ ਲਾਈਨ ਦਾਖ਼ਲਾ ਰਜਿਸਟ੍ਰੇਸ਼ਨ ਸ਼ੁਰੂ ਦਿੱਤਾ ਹੈ। ਜਿਸ ਸਬੰਧੀ ਕਾਲਜ ਦੀ ਵੈਬ ਸਾਇਟ ਤੋਂ ਆਨ ਲਾਈਨ ਵਿਦਿਆਰਥੀਆਂ ਘਰ ਬੈਠੇ ਜਾਣਕਾਰੀ ਲੈ ਸਕਣ ਰਾਜਪੁਰਾ 2 ਮਈ *ਭੁਪਿੰਦਰ ਕਪੂਰ* ਇਥੋਂ ਦੇ ਪਟੇਲ ਕਾਲਜ ਵੱਲੋਂ ਸੈਸ਼ਨ 2020-21 ਲਈ ਨਵੇਂ ਵਿਦਿਆਰਥੀਆਂ ਦੇ ਦਾਖ਼ਲੇ ਲਈ ਆਨ ਲਾਈਨ ਦਾਖ਼ਲਾ ਰਜਿਸਟ੍ਰੇਸ਼ਨ ਸ਼ੁਰੂ ਦਿੱਤਾ ਹੈ। ਜਿਸ ਸਬੰਧੀ ਕਾਲਜ ਦੀ ਵੈਬ ਸਾਇਟ ਤੋਂ ਆਨ ਲਾਈਨ ਵਿਦਿਆਰਥੀਆਂ ਘਰ ਬੈਠੇ ਜਾਣਕਾਰੀ ਲੈ ਸਕਦੇ ਹਨ ਅਤੇ ਵੈਬ ਸਾਇਟ ਤੋਂ ਅਧਿਆਪਕਾਂ ਦੇ ਨੰਬਰਾਂ 'ਤੇ ਸਪੰਰਕ ਕਰ ਦਾਖਲੇ ਸਬੰਧੀ ਕਾਲਜ ਵਿਚ ਚੱਲ ਰਹੇ ਕੋਰਸਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਸਬੰਧ 'ਚ ਕਾਲਜ ਮਨੇਜਮੈਂਟ ਪ੍ਰਧਾਨ ਗੁਰਿੰਦਰ ਸਿੰਘ ਦੂਆ ਵਾਇਸ ਚੇਅਰਮੈਨ ਪੀ.ਆਰ.ਟੀ.ਸੀ ਪੰਜਾਬ, ਵਾਈਸ ਪ੍ਰਧਾਨ ਰਾਜੇਸ਼ ਆਨੰਦ, ਜਰਨਲ ਸੈਕਟਰੀ ਸੁਰਿੰਦਰ ਕੌਸ਼ਲ, ਵਿੱਤ ਸੈਕਟਰੀ ਠਾਕੁਰੀ ਖੁਰਾਨਾ ਤੇ ਸੈਕਟਰੀ ਵਿਨੇ ਕੁਮਾਰ ਨੇ ਕਾਲਜ ਦੀ ਨਵੇਂ ਵਿਦਿਅਕ ਸੈਸ਼ਨ 2020-21 ਲਈ ਆਨ ਲਾਈਨ ਦਾਖਲਾ ਆਰੰਭ ਕੀਤਾ। ਪ੍ਰਧਾਨ ਦੂਆ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਕਾਲਜ ਮੈਨੇਜਮੈਂਟ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਜਿਹੜੇ ਵਿਦਿਆਰਥੀ ਬਾਰ੍ਹਵੀਂ ਜਮਾਤ ਪਾਸ ਕਰ ਚੁੱਕੇ ਹਨ ਜਾਂ ਆਪਣੇ ਇਮਤਿਆਨਾ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਨ ਉਹ ਆਪਣੀ ਗ੍ਰੈਜੂਏਸ਼ਨ ਲ...