ਪੰਜਾਬ ’ਚ ਏਅਰਫ਼ੋਰਸ ਦਾ ਲੜਾਕੂ ਜਹਾਜ਼ ‘ਕ੍ਰੈਸ਼’, ਖ਼ੇਤਾਂ ਵਿਚ ਡਿੱਗਦੇ ਸਾਰ ਹੀ ਲੱਗੀ ਅੱਗ
Star News 09
ਪੰਜਾਬ ’ਚ ਏਅਰਫ਼ੋਰਸ ਦਾ ਲੜਾਕੂ ਜਹਾਜ਼ ‘ਕ੍ਰੈਸ਼’, ਖ਼ੇਤਾਂ ਵਿਚ ਡਿੱਗਦੇ ਸਾਰ ਹੀ ਲੱਗੀ ਅੱਗ
ਨਵਾਂਸ਼ਹਿਰ, 8 ਮਈ, 2020
ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੂਹੜਪੁਰ ਵਿਚ ਅੱਜ ਹਵਾਈ ਫ਼ੌਜ ਦਾ ਇਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸਾਗ੍ਰਸਤ ਜਹਾਜ਼ ਦਾ ਪਾਇਲਟ ਸੁਰੱਖ਼ਿਅਤ ਦੱਸਿਆ ਜਾ ਰਿਹਾ ਹੈ। ਇਹ ਲੜਾਕੂ ਜਹਾਜ਼ ਮਿਗ-29 ਦੱਸਿਆ ਜਾ ਰਿਹਾ ਹੈ। ਘਟਨਾ ਸ਼ੁੱਕਰਵਾਰ ਸਵੇਰੇ 10.50 ’ਤੇ ਵਾਪਰੀ ਜਦ ਕਿਸੇ ਤਕਨੀਕੀ ਖ਼ਰਾਬੀ ਕਾਰਨ ਡਗਮਗਾਇਆ ਇਹ ਜਹਾਜ਼ ਗੜ੍ਹਸ਼ੰਕਰ ਨੇੜਲੇ ਪਿੰਡ ਸਮੁੰਦੜਾ ਦੇ ਖ਼ੇਤਾਂ ਵਿਚ ਆ ਡਿੱਗਿਆ ਅਤੇ ਇਸ ਦੇ ਡਿੱਗਦੇ ਹੀ ਹੈਲੀਕਾਪਟਰ ਨੂੰ ਅੱਗ ਲੱਗ ਗਈ ਜੋ ਖ਼ੇਤਾਂ ਵਿਚ ਵੀ ਫ਼ੈਲ ਗਈ। ਪਾਇਲਟ ਇਸ ਜਹਾਜ਼ ਨੂੰ ਅੱਗ ਲੱਗਣ ਸਾਰ ਹੀ ਬਾਹਰ ਆਉਣ ਵਿਚ ਸਫ਼ਲ ਹੋ ਗਿਆ।
ਸੂਤਰਾਂ ਅਨੁਸਾਰ ਭਾਵੇਂ ਹੈਲੀਕਾਪਟਰ ਦਾ ਪਾਇਲਟ ਕੁਝ ਜ਼ਖ਼ਮੀ ਜ਼ਰੂਰ ਹੋਇਆ ਹੈ ਪਰ ਉਂਜ ਉਹ ਸੁਰੱਖ਼ਿਅਤ ਦੱਸਿਆ ਜਾ ਰਿਹਾ ਹੈ। ਚੰਗੇ ਭਾਗੀਂ ਇਹ ਜਹਾਜ਼ ਪਿੰਡ ਦੀ ਅਬਾਦੀ ਤੋਂ ਦੂਰ ਹੀ ਡਿੱਗਿਆ ਜਿਸ ਨਾਲ ਕੋਈ ਵੱਡਾ ਨੁਕਸਾਨ ਹੋਣੋਂ ਬਚ ਗਿਆ। ਖ਼ਬਰ ਮਿਲਦੇ ਹੀ ਮੌਕੇ ’ਤੇ ਹਵਾਈ ਫ਼ੌਜ ਦਾ ਇਕ ਹੈਲੀਕਾਪਟਰ ਪੁੱਜ ਗਿਆ ਹੈ ਜਿਹੜਾ ਜ਼ਖ਼ਮੀ ਪਾਇਲਟ ਨੂੰ ਨਾਲ ਲੈ ਕੇ ਜਾ ਰਿਹਾ ਹੈ।
Star News 09 Channel
ਭੁਪਿੰਦਰ ਕਪੂਰ

Comments
Post a Comment