ਸਮਾਜ ਸੇਵੀ ਰਕੇਸ਼ ਕੁਕਰੇਜਾ ਦੀ ਅਗਵਾਈ ਹੇਠ ਸੈਂਕੜੇ ਪਰਿਵਾਰਾਂ ਨੂੰ ਦਿੱਤਾ ਰਾਸ਼ਨ
ਕਿਸੇ ਵੀ ਪਰਿਵਾਰ ਨੂੰ ਰਾਸ਼ਨ ਤੋ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ-ਕੁਕਰੇਜਾ
ਰਾਜਪੁਰਾ) ਕਰਫਿਉ ਦੋਰਾਨ ਆਮ ਗਰੀਬ ਲੋਕਾ ਦੇ ਪਰਿਵਾਰਾਂ ਨੂੰ ਸਮਾਜ ਸੇਵੀ ਰਕੇਸ਼ ਕੁਕਰੇਜਾ ਦੀ ਅਗਵਾਈ ਹੇਠ ਟੀਮ ਵਲੋ ਸੈਕੜੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਕੇਸ਼ ਕੁਕਰੇਜਾ ਨੇ ਦਸਿਆ ਕਿ ਬੀਤੇ ਕੁੱਝ ਦਿਨਾ ਤੋ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨੂੰ ਰੋਕਣ ਲਈ ਦੇਸ਼ ਵਿਚ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਵਲੋ ਕਰਫਿਊ ਲਾਇਆ ਗਿਆ ਹੈ। ਜਿਸ ਕਰਕੇ ਦਿਹਾੜੀਦਾਰ ਰੋਜ਼ਾਨਾ ਆਪਣੀ ਕਮਾਈ ਕਰਕੇ ਪਰਿਵਾਰ ਲਈ ਰਾਸ਼ਨ ਲਿਜਾਦੇ ਸਨ। ਪਰ ਊਨਾ ਦਾ ਕੰਮ ਕਾਜ ਬੰਦ ਹੋਣ ਕਰਕੇ ਕਈ ਪਰਿਵਾਰ ਭੁੱਖੇ ਭਾਣੇ ਰਹਿ ਰਹੇ ਹਨ ।ਕੁਕਰੇਜਾ ਨੇ ਕਿਹਾ ਕਿ ਪਿਛਲੇ ਕਈ ਦਿਨਾ ਤੋ ਸਾਡੀ ਟੀਮ ਵੱਖ ਵੱਖ ਝੁੱਗੀ ਝੋਪੜੀ ਤੇ ਨੇੜਲੇ ਪਿੰਡਾਂ ਵਿਚ ਜਾ ਕੇ 500 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ ਵੰਡ ਰਹੀ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਰਾਸ਼ਨ ਚਾਹੀਦਾ ਹੋਵੇ ਤਾ ਸਾਡੇ ਨਾਲ ਸੰਪਰਕ ਕਰ ਸਕਦਾ ਹੈ।
Comments
Post a Comment