ਰਾਜਪੁਰਾ ਸ਼ਹਿਰ “ਬਫਰ” ਜੋਨ ਹੋਣ ਕਰਕੇ ਦੁਕਾਨਾਂ ਰਹਿਣਗੀਆਂ ਬੰਦ- ਐਸ ਡੀ ਐਮ

*🎙️ਮੁੱਖ ਮੰਤਰੀ ਕੈਪਟਨ ਦਾ ਵੱਡਾ ਐਲਾਨ🎙️*

*ਪੰਜਾਬ 'ਚ 2 ਹਫ਼ਤਿਆਂ ਲਈ ਕਰਫ਼ਿਊ 'ਚ ਵਾਧਾ*

*-ਸਵੇਰੇ 7 ਤੋਂ ਸਵੇਰੇ 11 ਵਜੇ ਤੱਕ ਸੀਮਿਤ ਆਵਾਜਾਈ ਦੀ ਆਗਿਆ ਹੋਵੇਗੀ।*

*-ਕੋਵਿਡ-19 ਦੀ ਰੋਕਥਾਮ ਦੇ ਸੰਪੂਰਨ ਉਪਾਅ ਜਿਵੇਂ ਸਮਾਜਿਕ ਦੂਰੀ, ਨਿਯਮਿਤ ਤੌਰ ‘ਤੇ ਹੱਥ ਧੋਣੇ, ਮਾਸਕ ਦੀ ਵਰਤੋਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।*

*-ਮਲਟੀ-ਬ੍ਰਾਂਡ ਅਤੇ ਸਿੰਗਲ-ਬ੍ਰਾਂਡ ਮਾੱਲਾਂ ਨੂੰ ਛੱਡ ਕੇ ਸਾਰੀਆਂ ਰਜਿਸਟਰਡ ਦੁਕਾਨਾਂ ਨੂੰ ਆਪਣੇ 50% ਸਟਾਫ਼ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ।*

*-ਮਾਰਕੀਟ ਕੰਪਲੈਕਸਾਂ ਅਤੇ ਸ਼ਾੱਪਿੰਗ ਮਾੱਲਾਂ ਵਿਚ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੈ।*

*-ਸੈਲੂਨ, ਨਾਈ ਦੀਆਂ ਦੁਕਾਨਾਂ ਆਦਿ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ।*

*-ਈ-ਕਾੱਮਰਸ ਕੰਪਨੀਆਂ ਨੂੰ ਸਿਰਫ਼ ਜ਼ਰੂਰੀ ਚੀਜ਼ਾਂ ਦੀ ਆਗਿਆ ਜਾਰੀ ਰਹੇਗੀ।*

*-ਉਦਯੋਗਾਂ ਨੂੰ ਕੁਝ ਸ਼ਰਤਾਂ ਦੇ ਅਧੀਨ ਕੰਮ ਕਰਨ ਦੀ ਆਗਿਆ ਹੈ।*
: *ਡਿਪਟੀ ਕਮਿਸ਼ਨਰ ਵੱਲੋਂ ਸਰਪੰਚਾਂ ਤੇ ਕੌਂਸਲਰਾਂ ਨੂੰ ਪਿੰਡਾਂ ਤੇ ਸ਼ਹਿਰਾਂ 'ਚ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਨਾਗਰਿਕਾਂ ਦੀ ਸੂਚਨਾ ਐਸ.ਡੀ.ਐਮ. ਦਫ਼ਤਰ ਜਾਂ ਕੰਟਰੋਲ ਰੂਮ ਉਪਰ ਦੇਣ ਦੀ ਅਪੀਲ*

*-ਬਾਹਰਲੇ ਰਾਜਾਂ ਤੋਂ ਆਉਣ ਵਾਲਿਆਂ ਲਈ ਕੋਵਿਡ-19 ਪ੍ਰੋਟੋਕਾਲ ਮੁਤਾਬਕ ਇਕਾਂਤਵਾਸ ਲਾਜਮੀ-ਕੁਮਾਰ ਅਮਿਤ*

ਪਟਿਆਲਾ, 29 ਅਪ੍ਰੈਲ, (ਭੁਪਿੰਦਰ ਕਪੂਰ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਸਾਰੇ ਸ਼ਹਿਰੀ ਇਲਾਕਿਆਂ ਦੇ ਕੌਂਸਲਰਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਨ੍ਹਾਂ ਦੇ ਪਿੰਡਾਂ ਤੇ ਵਾਰਡਾਂ ਵਿੱਚ ਦੇਸ਼ ਦੇ ਕਿਸੇ ਵੀ ਬਾਹਰਲੇ ਰਾਜ ਤੋਂ ਆਉਣ ਵਾਲੇ ਵਿਅਕਤੀ ਜਾਂ ਵਿਅਕਤੀਆਂ ਦੀ ਆਮਦ ਦੀ ਸੂਚਨਾ ਤੁਰੰਤ ਆਪਣੇ ਸਬੰਧਤ ਐਸ.ਡੀ.ਐਮ. ਦਫ਼ਤਰ ਵਿਖੇ ਜਾਂ ਜ਼ਿਲ੍ਹੇ ਦੇ ਮੁੱਖ ਕੰਟਰੋਲ ਰੂਮ ਨੰਬਰ 0175-2350550 ਉਪਰ ਦੇਣੀ ਯਕੀਨੀ ਬਣਾਈ ਜਾਵੇ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਅਜਿਹੇ ਨਾਗਰਿਕਾਂ, ਜਿਨ੍ਹਾਂ ਵਿੱਚ ਬਾਹਰਲੇ ਰਾਜਾਂ ਵਿੱਚ ਗਏ ਕੰਬਾਇਨਾਂ ਜਾਂ ਰੀਪਰਾਂ ਦੇ ਚਾਲਕ, ਮਜ਼ਦੂਰ, ਦੂਜੇ ਰਾਜਾਂ ਵਿਖੇ ਪੜ੍ਹਨ ਗਏ ਵਿਦਿਆਰਥੀਆਂ ਸਮੇਤ ਕਿਸੇ ਵੀ ਧਾਰਮਿਕ ਅਸਥਾਨ ਦੀ ਯਾਤਰਾ 'ਤੇ ਗਏ ਵਿਅਕਤੀ ਸ਼ਾਮਲ ਹਨ, ਇਨ੍ਹਾਂ ਨੂੰ ਇਕਾਂਤਵਾਸ ਵਿੱਚ ਰਹਿਣਾ ਵੀ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਪ੍ਰੋਟੋਕਾਲ ਮੁਤਾਬਕ ਬਾਹਰਲੇ ਰਾਜਾਂ ਤੋਂ ਪੰਜਾਬ ਆਉਣ ਵਾਲਿਆਂ ਲਈ ਸਿਹਤ ਦੀ ਜਾਂਚ ਅਤੇ ਉਨ੍ਹਾਂ ਦਾ ਇਕਾਂਤਵਾਸ ਲਾਜਮੀ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਕਰਫਿਊ ਦਾ ਪਾਲਣ ਕਰਨਾ ਵੀ ਯਕੀਨੀ ਬਣਾਉਣ।
ਰਾਜਪੁਰਾ ਸ਼ਹਿਰ “ਬਫਰ” ਜੋਨ ਹੋਣ ਕਰਕੇ ਦੁਕਾਨਾਂ ਰਹਿਣਗੀਆਂ ਬੰਦ- ਐਸ ਡੀ ਐਮ

ਪਹਿਲਾਂ ਦੀ ਤਰਾਂ ਰਾਜਪੁਰਾ ਵਿਚ ਸਖਤ ਨਿਯਮ ਲਾਗੂ ਰਹਿਣਗੇ
ਰਾਜਪੁਰਾ ਤੋਂ ਬਾਹਰ ਜਾਉਣ ਵਾਲਿਆਂ ਤੇ ਦੁਕਾਨਦਾਰਾਂ ਤੇ ਹੈ ਪਾਬੰਦੀ

ਰਾਜਪੁਰਾ, 29 ਅਪ੍ਰੈਲ (ਭੁਪਿੰਦਰ ਕਪੂਰ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਸੂਬੇ ਅੰਦਰ 2 ਹਫਤਿਆਂ ਲਈ ਕਰਫਿਊ/ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਦਾ ਐਲਾਨ ਕੈਪਟਨ ਵਲੋਂ ਬੁੱਧਵਾਰ ਨੂੰ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਕੈਪਟਨ ਵਲੋਂ ਦੁਕਾਨਦਾਰਾਂ ਸਮੇਤ ਲੋਕਾਂ ਨੂੰ ਵੀ ਕੁਝ ਰਾਹਤ ਦਿੱਤੀ ਗਈ ਹੈ। ਇਸ ਕਰਫਿਊ ਦੌਰਾਨ ਰੋਜ਼ਾਨਾ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਲੋਕ ਵੀ ਆਪਣੇ ਘਰਾਂ ਤੋਂ ਬਾਹਰ ਜਾ ਸਕਣਗੇ ਪਰ 11 ਵਜੇ ਤੋਂ ਬਾਅਦ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਬੰਦ ਰਹਿਣਾ ਪਵੇਗਾ। ਪਰ ਐਸ ਡੀ ਐਮ ਰਾਜਪੁਰਾ ਟੀ ਬਨਿੱਥ ਨੇ ਦੱਸਿਆ ਕਿ ਇਹ ਫੈਸਲਾ ਰਾਜਪੁਰਾ ਸ਼ਹਿਰ ਵਿਚ ਲਾਗੂ ਨਹੀ ਹੋਵੇਗਾ ਕਿਉਕਿ ਰਾਜਪੁਰਾ ਨੂੰ ਬਫਰ ਜੋਨ ਐਲਾਨਿਆ ਗਿਆ ਹੈ ਉਨ੍ਹਾਂ ਕਿਹਾਕਿ ਸ਼ਹਿਰ ਦੀਆਂ ਦੁਕਾਨਾਂ ਪੂਰਨ ਤੋਰ ਤੇ ਬੰਦ ਰਹਿਣਗੀਆਂ।

Comments

Popular posts from this blog

ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'

ਕਲਮ ਦੀ ਨੀਲੀ ਸਿਆਹੀ ਖ਼ਤਮ ਤੋਂ ਉਪਰਾਤ ਪਾਣੀ ਪਾਕੇ ਲਿੱਖਣ ਨੂੰ ਹੋ ਰਿਹਾ ਹੈ ਮਜਬੂਰ ਪੱਤਰਕਾਰ

Unaided Colleges urged Welfare Minister, Punjab to release Rs 309 Crore of PMS