ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਿਆਲਾ ਸ਼ਹਿਰ ਦੇ ਸਾਰੇ ਵਸਨੀਕਾਂ ਦੀ ਸਕਰੀਨਿੰਗ ਕਰਨ ਦੇ ਆਦੇਸ਼

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਿਆਲਾ ਸ਼ਹਿਰ ਦੇ ਸਾਰੇ ਵਸਨੀਕਾਂ ਦੀ ਸਕਰੀਨਿੰਗ ਕਰਨ ਦੇ ਆਦੇਸ਼
-ਪਟਿਆਲਾ ਸ਼ਹਿਰ 'ਚ ਲੰਗਰ ਵੰਡਣ 'ਤੇ ਪੂਰਨ ਪਾਬੰਦੀ - ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ

ਪਟਿਆਲਾ, 15 ਅਪ੍ਰੈਲ: (ਭੁਪਿੰਦਰ ਕਪੂਰ)
ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਸ਼ਹਿਰ ਵਿੱਚੋਂ ਕੋਰੋਨਾ ਦਾ ਇਕ ਹੋਰ ਪਾਜ਼ੀਟਿਵ ਕੇਸ ਮਿਲਣ ਕਾਰਨ ਤੁਰੰਤ ਪ੍ਰਭਾਵ ਤੋਂ ਪਟਿਆਲਾ ਸ਼ਹਿਰ ਵਿੱਚ ਲੰਗਰ ਵੰਡਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਅਤੇ ਸਿਵਲ ਸਰਜਨ ਨੂੰ ਪਟਿਆਲਾ ਦੀ ਮਿਊਂਸੀਪਲ ਹੱਦ ਵਿੱਚ ਰਹਿੰਦੇ ਸਾਰੇ ਲੋਕਾਂ ਦੀ ਸਕਰੀਨਿੰਗ ਕਰਨ ਦੇ ਆਦੇਸ਼ ਦਿੱਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਟਿਆਲਾ ਸ਼ਹਿਰ 'ਚ ਕੋਰੋਨਾ ਦਾ ਨਵਾਂ ਪਾਜ਼ੀਟਿਵ ਕੇਸ ਮਿਲਣ ਕਾਰਨ ਪਟਿਆਲਾ ਸ਼ਹਿਰ ਵਿੱਚ ਹੁਣ ਕੋਈ ਵੀ ਲੰਗਰ ਨਹੀਂ ਵੰਡ ਸਕੇਗਾ। ਉਨ੍ਹਾਂ ਦੱਸਿਆ ਕਿ ਸਿਰਫ਼ ਰੈਡ ਕਰਾਸ ਨੂੰ ਹੀ ਇਹ ਕੰਮ ਕਰਨ ਦੀ ਆਗਿਆ ਹੋਵੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਕੀਤੀ ਜ਼ਿਲ੍ਹੇ ਦੇ ਸਿਵਲ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਨਾਲ ਕੀਤੀ ਮੀਟਿੰਗ ਦੌਰਾਨ ਸਿਵਲ ਸਰਜਨ ਪਟਿਆਲਾ ਨੂੰ ਵੀ ਆਦੇਸ਼ ਦਿੱਤੇ ਕਿ ਕੋਰੋਨਾ ਦੇ ਲੱਛਣ ਪਤਾ ਕਰਨ ਲਈ ਪਟਿਆਲਾ ਸ਼ਹਿਰ ਦੀ ਸਾਰੀ ਆਬਾਦੀ ਦੀ ਸਿਹਤ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਰਾਹੀਂ ਸਕਰੀਨਿੰਗ ਕੀਤੀ ਜਾਵੇ ਤੇ ਕਿਸੇ ਨੂੰ ਵੀ ਸੁੱਕੀ ਖਾਂਸੀ, ਬੁਖਾਰ ਜਾ ਸਾਹ ਦੀ ਤਕਲੀਫ ਦੇ ਲੱਛਣ ਸਾਹਮਣੇ ਆਉਣ 'ਤੇ ਤੁਰੰਤ ਰਿਪੋਰਟ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਏ.ਡੀ.ਸੀ. (ਵਿਕਾਸ) ਡਾ. ਪ੍ਰੀਤੀ ਯਾਦਵ ਅਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਇਸ ਸਾਰੇ ਆਪ੍ਰੇਸ਼ਨ 'ਤੇ ਨਿਗਰਾਨੀ ਰੱਖਣਗੇ।

Comments

Popular posts from this blog

ਪਟਿਆਲਾ ਜਿਲ੍ਹਾ ਦੇ ਸਮੁਹ ਸ਼ਰਾਬ ਪੀਣ ਵਾਲਿਆਂ ਲਈ ਖੁਸ਼ ਖਬਰੀ

ਬੀਬੀ ਮਨਪ੍ਰੀਤ ਕੌਰ ਡੌਲੀ ਕਿਸਾਨਾਂ ਤੇ ਅੜਤੀਆ ਨੂੰ ਮਿਲਣ ਪਹੁੰਚੇ ਰਾਜਪੁਰਾ ਅਨਾਜ ਮੰਡੀ।

ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'