ਸੁਖਬੀਰ ਸਿੰਘ ਬਾਦਲ ਨੇ ਦਿੱਤਾ ਸਰਾਓ ਨੂੰ ਥਾਪੜਾ
ਸੁਖਬੀਰ ਬਾਦਲ ਦੀਆਂ ਹਦਾਇਤਾਂ ਮੁਤਾਬਕ ਰਾਜਪੁਰਾ ਤੋਂ ਚਰਨਜੀਤ ਬਰਾੜ ਨੁੰ ਭਾਰੀ ਵੋਟਾਂ ਨਾਲ ਜਿਤਾਉਣ ਲਈ ਦਿਨ ਰਾਤ ਇਕ ਕਰ ਦਿਆਂਗੇ : ਹਰਪਾਲ ਸਰਾਓ ਰਾਾ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਸਰਾਓ ਨੂੰ ਥਾਪੜਾ ਰਾਜਪੁਰਾ, 18 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਤੇ ਬੀ ਸੀ ਵਿੰਗ ਦੇ ਜਨਰਲ ਸਕੱਤਰ ਹਰਪਾਲ ਸਿੰਘ ਸਰਾਓ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਰਾਜਪੁਰਾ ਹਲਕੇ ਦੀਸਮੁੱਚੀ ਅਕਾਲੀ ਲੀਡਰਸ਼ਿਪ ਪਾਰਟੀ ਦੇ ਬੁਲਾਰੇ ਤੇ ਸੁਖਬੀਰ ਬਾਦਲ ਦੇ ਓਐਸਡੀ ਚਰਨਜੀਤ ਸਿੰਘ ਬਰਾੜ ਨੂੰ ਭਾਰੀਵੋਟਾਂ ਨਾਲ ਜਿਤਾਉਣ ਵਾਸਤੇ ਦਿਨਰਾਤ ਇਕ ਕਰ ਦੇਵੇਗੀ। ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਤੋਂ ਬਾਅਦ ਹਰਪਾਲ ਸਰਾਓ ਨੇ ਭਰੋਸਾ ਦਿੱਤਾ ਕੇ ਪਾਰਟੀ ਦੇ ਹਿੱਤਾਂ ਲਈ ਉਹ ਸ: ਚਰਨਜੀਤ ਸਿੰਘ ਬਰਾੜ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਤੇ ਰਾਜਪੁਰਾ ਸੀਟ ਸ੍ਰੋਮਣੀ ਅਕਾਲੀ ਦਲ ਜ਼ਰੂਰ ਜਿੱਤੇਗਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰਪਾਲ ਸਰਾਓ ਦੀ ਪਿੱਠ ਥਾਪੜਦਿਆਂ ਕਿਹਾ ਕਿ ਹਰਪਾਲ ਸਰਾਓ ਵਰਗੇ ਮਿਹਨਤੀ ਆਗੂ ਪਾਰਟੀ ਦੀ ਰੀੜ੍ਹ ਦੀਹੱਡੀ ਹਨਜਿਹਨਾਂ ਕਾਰਨ ਪਾਰਟੀ 100 ਸਾਲਾਂ ਤੋਂ ਵੱਧ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ। ਉਹਨਾਂ ਕਿਹਾਕਿ ਪਾਰਟੀ ਨੂੰ ਅਜਿਹੇ ਆਗੂਆਂ ’ਤੇ ਮਾਣ ਹੈ। ਉਹਨਾਂ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ...