Posts

Showing posts from January, 2021

ਪੁੱਕਾ ਨੇ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਨੂੰ ਸਿੱਖਿਆ ਖੇਤਰ ਵਿੱਚ ਇਸ ਦੇ ਯੋਗਦਾਨ ਲਈ ਸਨਮਾਨਿਤ

Image
Bhupinder Kapoor/Star News 09/Rajpura/07Jan 2021 ਪੁੱਕਾ ਨੇ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਨੂੰ ਸਿੱਖਿਆ ਖੇਤਰ ਵਿੱਚ ਇਸ ਦੇ ਯੋਗਦਾਨ ਲਈ ਸਨਮਾਨਿਤ ਕੀਤਾ  । ਅੱਜ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਵੱਲੋਂ ਇਸ ਤੇ ਛੇਵੇਂ ਸਥਾਪਨਾ ਦਿਵਸ ਤੇ  ਵਿੱਦਿਅਕ ਖੇਤਰ ਵਿੱਚ ਯੋਗਦਾਨ ਪਾਉਣ ਲਈ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ  ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸ੍ਰੀ ਮਹਿੰਦਰ ਸਿੰਘ ਕੇ ਪੀ, ਮਾਨਯੋਗ ਚੇਅਰਮੈਨ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਡਾ ਅੰਸ਼ੂ ਕਟਾਰੀਆ,ਪ੍ਰਧਾਨ ਪੁੱਕਾ ਅਤੇ ਚੇਅਰਮੈਨ, ਆਰੀਅਨਜ਼ ਗਰੁੱਪ ਆਫ ਕਾਲਜਿਜ਼ ਨੇ ਇਸ ਛੇਵੇਂ ਸਥਾਪਨਾ ਦਿਵਸ ਦੀ ਪ੍ਰਧਾਨਗੀ ਕੀਤੀ।  ਪ੍ਰਸ਼ੰਸਾ ਪੁਰਸਕਾਰ ਸ੍ਰੀ ਅਸ਼ਵਨੀ ਕੁਮਾਰ ਗਰਗ ਚੇਅਰਮੈਨ ਅਤੇ ਸ੍ਰੀ ਅਸ਼ੋਕ ਕੁਮਾਰ ਗਰਗ ਪ੍ਰੈਜ਼ੀਡੈਂਟ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਦੁਆਰਾ ਪ੍ਰਾਪਤ ਕੀਤਾ ਗਿਆ  । ਡਾ ਅੰਸ਼ੂ ਕਟਾਰੀਆ ਨੇ ਸਿੱਖਿਆ ਦੇ ਖੇਤਰ ਵਿੱਚ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਦੇ ਯੋਗਦਾਨ ਲਈ ਵਧਾਈ ਦਿੱਤੀ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿਚ ਨਿਰੰਤਰ ਸਹਾਇਤਾ ਲਈ ਵੀ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਦਾ ਧੰਨਵਾਦ ਕੀਤਾ  । ਇਸ ਮੌਕੇ ਸ੍ਰੀ ਅਮਿਤ ਸ਼ਰਮਾ, ਸੀਨੀਅਰ ਉੱਪ ਪ੍ਰਧਾਨ ( ਪੁੱਕਾ) , ਸਰਦਾਰ ਸਤਨਾਮ ਸਿੰਘ ਸੰਧੂ ,ਚੀਫ ਪੈਟਰਨ, ਜੁਆ...

ਨਵੇਂ ਸਾਲ ਦੀ ਆਮਦ ਤੇ ਪੱਤਰਕਾਰ ਭਾਈਚਾਰੇ ਵਲੋਂ ਵਿਧਾਇਕ ਹਰਦਿਆਲ ਸਿੰਘ ਕਬੋਜ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ

Image
ਨਵੇਂ ਸਾਲ ਦੀ ਆਮਦ ਤੇ ਪੱਤਰਕਾਰ ਭਾਈਚਾਰੇ ਵਲੋਂ ਵਿਧਾਇਕ ਹਰਦਿਆਲ ਸਿੰਘ ਕਬੋਜ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਰਾਜਪੁਰਾ 1 ਜਨਵਰੀ (ਭੁਪਿੰਦਰ ਕਪੂਰ)ਅੱਜ ਪਹਿਲੇ ਦਿਨ ਨਵੇਂ ਸਾਲ 2021 ਦੀ ਆਮਦ ਤੇ ਹਲਕਾ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਨੂੰ ਸੀਨੀਅਰ ਪੱਤਰਕਾਰ ਮਨਜੀਤ ਧਵਨ ਤੇ ਸਟਾਰ ਨਿਉਜ 09 ਦੇ ਸੰਪਾਦਕ ਭੁਪਿੰਦਰ ਕਪੂਰ ਵੱਲੋ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਨਵੇਂ ਸਾਲ ਦੀ ਵਧਾਈਆ ਦਿੱਤੀਆਂ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਤੇ ਇਸੇ ਤਰ੍ਹਾਂ ਹੀ ਰਾਜਪੁਰਾ ਨੂੰ ਵਿਕਾਸ ਕਾਰਜਾਂ ਦੀ ਝੜੀ ਲੱਗਾ ਕੇ ਤੇ ਜੰਗੀ ਪੱਧਰ ਤੇ ਕਾਰਜ ਕਰਵਾ ਕੇ ਰਾਜਪੁਰਾ ਨੂੰ ਪੂਰੇ ਪੰਜਾਬ ਵਿੱਚ ਇੱਕ ਨੰਬਰ ਦੇ ਵੇਖਣਾ ਤੇ ਰਾਜਪੁਰਾ ਦੀ ਸੁੰਦਰੀਕਰਨ ਕਰਕੇ ਰਾਜਪੁਰਾ ਦੇ ਨਿਵਾਸੀਆਂ ਨੂੰ ਇੱਕ ਤੋਹਫ਼ਾ ਦੇ ਰੂਪ ਵਿੱਚ ਦੇਣ ਉਨ੍ਹਾਂ ਦਾ ਇਕੋ ਇੱਕ ਸੁਪਨਾ ਹੈ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋ ਸੀਨੀਅਰ ਪੱਤਰਕਾਰ ਮਨਜੀਤ ਧਵਨ ਤੇ ਸਟਾਰ ਨਿਊਜ਼ 09 ਦੇ ਸੰਪਾਦਕ ਭੁਪਿੰਦਰ ਕਪੂਰ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਸ਼ੀਰਵਾਦ ਦਿੰਦੇ ਹੋਏ ਧੰਨਵਾਦ ਕੀਤਾ ।