Posts

ਰਾਜਪੁਰਾ ਸ਼ਹਿਰ “ਬਫਰ” ਜੋਨ ਹੋਣ ਕਰਕੇ ਦੁਕਾਨਾਂ ਰਹਿਣਗੀਆਂ ਬੰਦ- ਐਸ ਡੀ ਐਮ

Image
*🎙️ਮੁੱਖ ਮੰਤਰੀ ਕੈਪਟਨ ਦਾ ਵੱਡਾ ਐਲਾਨ🎙️* *ਪੰਜਾਬ 'ਚ 2 ਹਫ਼ਤਿਆਂ ਲਈ ਕਰਫ਼ਿਊ 'ਚ ਵਾਧਾ* *-ਸਵੇਰੇ 7 ਤੋਂ ਸਵੇਰੇ 11 ਵਜੇ ਤੱਕ ਸੀਮਿਤ ਆਵਾਜਾਈ ਦੀ ਆਗਿਆ ਹੋਵੇਗੀ।* *-ਕੋਵਿਡ-19 ਦੀ ਰੋਕਥਾਮ ਦੇ ਸੰਪੂਰਨ ਉਪਾਅ ਜਿਵੇਂ ਸਮਾਜਿਕ ਦੂਰੀ, ਨਿਯਮਿਤ ਤੌਰ ‘ਤੇ ਹੱਥ ਧੋਣੇ, ਮਾਸਕ ਦੀ ਵਰਤੋਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।* *-ਮਲਟੀ-ਬ੍ਰਾਂਡ ਅਤੇ ਸਿੰਗਲ-ਬ੍ਰਾਂਡ ਮਾੱਲਾਂ ਨੂੰ ਛੱਡ ਕੇ ਸਾਰੀਆਂ ਰਜਿਸਟਰਡ ਦੁਕਾਨਾਂ ਨੂੰ ਆਪਣੇ 50% ਸਟਾਫ਼ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ।* *-ਮਾਰਕੀਟ ਕੰਪਲੈਕਸਾਂ ਅਤੇ ਸ਼ਾੱਪਿੰਗ ਮਾੱਲਾਂ ਵਿਚ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੈ।* *-ਸੈਲੂਨ, ਨਾਈ ਦੀਆਂ ਦੁਕਾਨਾਂ ਆਦਿ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ।* *-ਈ-ਕਾੱਮਰਸ ਕੰਪਨੀਆਂ ਨੂੰ ਸਿਰਫ਼ ਜ਼ਰੂਰੀ ਚੀਜ਼ਾਂ ਦੀ ਆਗਿਆ ਜਾਰੀ ਰਹੇਗੀ।* *-ਉਦਯੋਗਾਂ ਨੂੰ ਕੁਝ ਸ਼ਰਤਾਂ ਦੇ ਅਧੀਨ ਕੰਮ ਕਰਨ ਦੀ ਆਗਿਆ ਹੈ।* : *ਡਿਪਟੀ ਕਮਿਸ਼ਨਰ ਵੱਲੋਂ ਸਰਪੰਚਾਂ ਤੇ ਕੌਂਸਲਰਾਂ ਨੂੰ ਪਿੰਡਾਂ ਤੇ ਸ਼ਹਿਰਾਂ 'ਚ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਨਾਗਰਿਕਾਂ ਦੀ ਸੂਚਨਾ ਐਸ.ਡੀ.ਐਮ. ਦਫ਼ਤਰ ਜਾਂ ਕੰਟਰੋਲ ਰੂਮ ਉਪਰ ਦੇਣ ਦੀ ਅਪੀਲ* *-ਬਾਹਰਲੇ ਰਾਜਾਂ ਤੋਂ ਆਉਣ ਵਾਲਿਆਂ ਲਈ ਕੋਵਿਡ-19 ਪ੍ਰੋਟੋਕਾਲ ਮੁਤਾਬਕ ਇਕਾਂਤਵਾਸ ਲਾਜਮੀ-ਕੁਮਾਰ ਅਮਿਤ* ਪਟਿਆਲਾ, 29 ਅਪ੍ਰੈਲ, (ਭੁਪਿੰਦਰ ਕ...

ਪੰਜਾਬ ਸਰਕਾਰ ਵੱਲੋ ਆਈ ਬੇਰੁਗਾਰ ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਦੇਖੋ

Image
Tuesday, April 28, 2020 ਪੰਜਾਬ ਸਰਕਾਰ ਵੱਲੋ ਆਈ ਬੇਰੁਗਾਰ ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਦੇਖੋ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਆਨ-ਲਾਈਨ ਰਜਿਸਟਰੇਸ਼ਨ ਜਾਰੀ                                              ਵਧੇਰੇ ਜਾਣਕਾਰੀ ਲਈ ਬੇਰੁਜ਼ਗਾਰ ਮੋਬਾਇਲ ਨੰ. 9023884478 'ਤੇ ਕਰ ਸਕਦੇ ਹਨ ਸੰਪਰਕ   ਪਟਿਆਲਾ, 28 ਅਪ੍ਰੈਲ: ਸਟਾਰ ਨਿਊਜ਼ 09 ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਮੁੱਖ ਕਾਰਜਕਾਰੀ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਦੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ  ਬਿਊਰੋ ਵੱਲੋ  ਪੰਜਾਬ ਸਰਕਾਰ ਦੇ P7RK1M ਪੋਰਟਲ ਤੇ ਆਨ ਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ, ਜਿਸ ਤਹਿਤ ਪੜ੍ਹੇ ਲਿਖੇ ਨੌਜਵਾਨਾਂ ਘਰ ਬੈਠੇ  https:/www.pgrkam.com  ਵੈਬਸਾਈਟ 'ਤੇ ਜਾ ਕੇ ਆਨ ਲਾਈਨ ਰਜਿਸਟਰੇਸ਼ਨ ਕਰ ਸਕਦੇ ਹਨ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਕਾਊਂਸਲਰ ਦੇ ਮੋਬਾਇਲ ਨੰ. 9023884478 'ਤੇ ਸੋਮਵਾਰ ਤੋਂ ਸਨਿਚਰਵਾਰ ਸਵੇ...

ਪਟਿਆਲਾ ਜ੍ਹਿਲੇ 'ਚ ਬਾਹਰਲੇ ਰਾਜਾਂ ਤੋਂ ਦਾਖਲ ਹੋਣ ਵਾਲੇ ਹਰ ਵਿਅਕਤੀ ਤੇ ਸਰਕਾਰ ਰੱਖੇਗੀ ਨਜਰ ਕੀਤਾ ਜਾਵੇਗਾ ਹੋਮ ਕੁਵਾਰੰਟਾਈਨ

Image
Tuesday, April 28, 2020 ਪਟਿਆਲਾ ਜ੍ਹਿਲੇ 'ਚ ਬਾਹਰਲੇ ਰਾਜਾਂ ਤੋਂ ਦਾਖਲ ਹੋਣ ਵਾਲੇ ਹਰ ਵਿਅਕਤੀ ਤੇ ਸਰਕਾਰ ਰੱਖੇਗੀ ਨਜਰ ਕੀਤਾ ਜਾਵੇਗਾ ਹੋਮ ਕੁਵਾਰੰਟਾਈਨ    ਬਾਹਰਲੇ ਰਾਜਾਂ ਤੋਂ ਆਉਣ ਵਾਲੇ ਮਜ਼ਦੂਰਾਂ, ਵਿਦਿਆਰਥੀਆਂ ਤੇ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਣ ਵਾਲੇ ਸ਼ਰਧਾਲੂਆਂ ਨੂੰ ਵੀ ਕਵਾਰੰਟਾਈਨ ਸਹੂਲਤ 'ਚ ਰੱਖਿਆ ਜਾਵੇਗਾ-ਕੁਮਾਰ ਅਮਿਤ -ਅੰਤਰਰਾਜੀ ਸਰਹੱਦਾਂ 'ਤੇ ਆਬਕਾਰੀ ਤੇ ਕਰ ਵਿਭਾਗ ਵੱਲੋਂ ਤਿਆਰ ਕੀਤੀਆ ਜਾਣਗੀਆਂ ਸੂਚੀਆਂ-               ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ  ਰਾਜਪੁਰਾ (ਭੁਪਿੰਦਰ ਕਪੂਰ)   ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਪਟਿਆਲਾ ਜਿਲ੍ਹੇ ਅੰਦਰ ਦਾਖਲ ਹੋਣ ਵਾਲੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਹਰ ਵਿਅਕਤੀ ਨੂੰ ਹੋਮ ਕਵਾਰੰਟਾਈਨ ਕੀਤਾ ਜਾਵੇਗਾ। ਉਨਾਂ  ਨੇ ਅੱਜ ਇਸ ਸਬੰਧੀਂ ਅਹਿਮ ਮੀਟਿੰਗ ਵੀ ਕੀਤੀ। ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਬਿਨਾ ਬਾਹਰਲੇ ਰਾਜਾਂ ਤੋਂ ਪਰਤ ਰਹੇ ਪੰਜਾਬ ਦੇ ਮਜਦੂਰਾਂ , ਰਾਜਸਥਾਨ ਦੇ ਕੋਟਾ ਤੇ ਹੋਰ ਸ਼ਹਿਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਸਮੇਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਵਾਪਸ ਆਉਣ ਵਾਲੇ ਸ਼ਰਧਾਲੂਆਂ ਨੂੰ ਇਹਤਿਆਤ ਵਜੋਂ ਇਕਾਂਤਵਾਸ ਸਹੂਲਤ 'ਚ ਰੱਖਿਆ ਜਾਵੇਗਾ। ...

5 new Corona positive cases have been reported in Rajpura Town, Patiala.

Image
5 new Corona positive cases have been reported in Rajpura Town, Patiala.  Rajpura 21 April (Bhupinder Kapoor)This patient is the contacts of previously positive patient. There was no direct symptoms of the disease in all, but his corona report came out positive in the investigation. Tracing of their contacts is being done. Screening will be done in the respective colonies and the contacts will be tested. There are 12 corona patients in Rajpura till now. *Bhupinder Kapoor*

ਲੋਕਡਾਉਣ ਨਿਜੀ ਸਵਾਰਥਾਂ ਨੂੰ ਵੇਖਦੇ ਹੋਏ ਕੁੱਝ ਲੋਕ ਕਰ ਰਹੇ ਹਨ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ,

Image
ਲੋਕਡਾਉਣ ਨਿਜੀ ਸਵਾਰਥਾਂ ਨੂੰ ਵੇਖਦੇ ਹੋਏ ਕੁੱਝ ਲੋਕ ਕਰ ਰਹੇ ਹਨ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ , ਲੱਖਾਂ ਕੀਮਤਾਂ ਦੀਆਂ ਕਾਰਾ ਨਾਲ ਕੀਤਾ ਗਿਆ ਕਲੋਨੀ ਨੂੰ ਲੋਕਡਾਉਣ  ਰਾਜਪੁਰਾ 20 ਅਪ੍ਰੈਲ (ਭੁਪਿੰਦਰ ਕਪੂਰ) ਕਰੋਨਾ ਨਾਮੁਰਾਦ ਬਿਮਾਰੀ ਦੇ ਚਲਦੇ ਪੂਰੇ ਦੇਸ਼ ਭਰ ਵਿੱਚ ਲੋਕ ਡਾਉਨ ਕੀਤਾ ਹੋਇਆ ਹੈ ਉਥੇ ਹੀ ਪੰਜਾਬ ਵਿੱਚ ਵੀ ਕਰਫਿਊ ਲਗਾਇਆ ਗਿਆ ਹੈ ਉਥੇ ਹੀ ਕੁੱਝ ਲੋਕ ਆਪਣੇ ਨਿਜੀ ਸਵਾਰਥਾਂ ਨੂੰ ਵੇਖਦੇ ਹੋਏ ਲੋਕਾਂ ਦੀ ਜਿੰਦਗੀ ਨਾਲ  ਕਰ ਰਹੇ ਨੇ ਖਿਲਵਾੜ ਉਹ ਘਰਾਂ ਵਿੱਚ ਹੀ ਕਰ ਰਹੇ ਹਨ ਕਾਰੋਬਾਰ ਮਾਮਲਾ ਰਾਜਪੁਰਾ ਦੀ ਗਾਂਧੀ ਕਲੋਨੀ ਪਚਰੰਗਾ ਚੌਕ  ਦੇ ਕੋਲ ਸ਼ਨਿ ਦੇਵ  ਮੰਦਿਰ   ਦੇ ਕੋਲ ਦਾ ਸਾਹਮਣੇ ਆਇਆ ਹੈ ਜਿੱਥੇ ਰਾਜਪੁਰਾ ਵਿੱਚ ਦਿਨੋਂ ਦਿਨ ਕੋਰੋਨਾ ਵਾਇਰਸ  ਦੇ ਪਾਜਿਟਿਵ ਕੇਸ ਸਾਹਮਣੇ ਆ ਰਹੇ ਹਨ ਜਿੱਥੇ ਰਾਜਪੁਰਾ ਵਿਚ ਕਰੋਨਾ ਮਰੀਜਾਂ ਦੀ ਗਿਣਤੀ 7  ਦੇ ਕਰੀਬ ਪਹੁਂਚ ਗਈ ਹੈ ਜਿਸ ਕਾਰਨ ਸੂਬੇ ਦੀ ਸਰਕਾਰ ਵਲੋਂ ਜੋ ਕੁਝ ਦੁਕਾਨਦਾਰਾਂ ਨੂੰ 20 ਤਰੀਖ ਨੂੰ ਛੁਟ ਦੇਣੀ ਸੀ ਉਸ ਤੋਂ ਜਿਲ੍ਹਾ ਪਟਿਆਲਾ ਦੇ ਲੋਕ ਨੂੰ ਕੋਰੋਨਾ ਦੇ ਪਾਜੀਟਿਵ ਕੇਸ ਆਉਣ ਕਾਰਨ ਸਰਕਾਰ ਵਲੋਂ ਛੁੱਟ ਦੇਣ ਵਿਚ ਪਾਬੰਦੀ ਲੱਗਾ ਦਿੱਤੀ ਹੈ ਰਾਜਪੁਰਾ ਵਿੱਚ ਲੋਕਾਂ ਵਿਚ  ਦਹਸ਼ਤ ਦਾ ਮਾਹੌਲ ਹੈ ਉਥੇ ਹੀ ਇੱਕ ਤਰਫ ਕੁੱਝ ਲੋਕ ਆਪਣੇ ਨਿਜੀ ਸਵਾਰਥਾਂ ਨੂੰ ਵੇਖਦੇ ਹੋਏ ਕਰੋਨਾ ਮਹਾਮਾਰੀ  ਨੂੰ ਠੇਂਗਾ ਦਿਖਾਂਦੇ ਨਜ਼ਰ ਆ...
Image
ਐਸ.ਡੀ.ਐਮ ਨੇ ਕਣਕ ਦੇ ਖ਼ਰੀਬ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਨਾਜ ਮੰਡੀ ਵਿਖੇ ਐਸ.ਡੀ.ਐਮ ਰਾਜਪੁਰਾ ਟੀ.ਬੈਨਿੱਥ ਆਈ.ਏ ਐਸ. ਤੇ ਤਹਿਸੀਲਦਾਰ ਹਰਸਿਮਰਨ ਸਿੰਘ ਵੱਲੋਂ ਦੌਰਾ ਕਰਕੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ । ਰਾਜਪੁਰਾ 18 ਅਪ੍ਰੈਲ (ਭੁਪਿੰਦਰ ਕਪੂਰ) : ਰਾਜਪੁਰਾ ਨਵੀਂ ਅਨਾਜ ਮੰਡੀ ਵਿਖੇ ਐਸਡੀਐਮ ਰਾਜਪੁਰਾ ਟੀ.ਬੈਨਿੱਥ ਆਈਏਐਸ ਵੱਲੋਂ ਦੌਰਾ ਕਰਕੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸੰਤੁਸ਼ਟੀ ਜਤਾਈ। ਇਸ ਦੋਰਾਨ ਉਨ੍ਹਾਂ ਨਾਲ ਤਹਿਸੀਲਦਾਰ ਹਰਸਿਮਰਨ ਸਿੰਘ, ਨਾਇਬ ਤਹਿਸੀਲਦਾਰ ਪਰਮਜੀਤ ਜਿੰਦਲ, ਸਥਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਗੱਦੋਮਾਜਰਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਐਸਡੀਐਮ ਬੈਨਿੱਥ ਵਲੋਂ ਅਨਾਜ਼ ਮੰਡੀ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਆਪਣੀ ਫਸਲ ਅਨਾਜ ਮੰਡੀ ਵਿਚ ਸੁੱਕਾ ਕੇ ਲਿਆਉਣ ਅਤੇ ਬਿਨ੍ਹਾਂ ਕੂਪਨ ਦੇ ਕਿਸੇ ਵੀ ਟਰਾਲੀ ਦੀ ਐਂਟਰੀ ਨਹੀਂ ਹੋਵੇਗੀ। ਇਸ ਮੌਕੇ ਮਾਰਕਿਟ ਕਮੇਟੀ ਸੁਪਰਡੈਂਟ ਗੁਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਅੱਜ ਤੱਕ ਮੰਡੀ ਵਿਚ ਪਨਗ੍ਰੇਨ, ਪਨਸਪ, ਮਾਰਕਫੈਡ, ਵੇਅਰਹਾਊਸ, ਐਫਸੀਆਈ ਖ੍ਰੀਦ ਏਜੰਸੀਆਂ ਵਲੋਂ ਕਰੀਬ 11, 888 ਕੁਵਿੰਟਲ ਕਣਕ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ ਤੇ ਆਉਂਦੇ ਦਿਨ੍ਹਾਂ 'ਚ ਅਨਾਜ਼ ਮੰਡੀ ਵਿੱਚ ਕਣਕ ਦੀ ਆਮ...

ਸਵਾਇਟ ਕਾਲਜਾਂ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਸੈਨੀਟਾਈਜ ਕੁਵਰੈਂਨਟੀਨ ਹਟ ਵਾਲਾ ਮਾਡਲ

Image
ਸਵਾਇਟ ਕਾਲਜਾਂ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਸੈਨੀਟਾਈਜ ਕੁਵਰੈਂਨਟੀਨ ਹਟ ਵਾਲਾ ਮਾਡਲ ਜੋ ਕੋਵਿਡ -19 ਨਾਲ ਲੜਨ ਵਿਚ ਸਮਰੱਥ ਸਾਬਿਤ ਹੋ ਸਕਦਾ ਹੈ ਰਾਜਪੁਰਾ 17 (ਭੁਪਿੰਦਰ ਕਪੂਰ) ਕੋਵਿਡ -19 ਦੇ ਫੈਲਣ ਤੇ ਇਸਦੇ ਜੋਖਮ ਨੂੰ ਘਟਾਉਣ ਅਤੇ ਮੁਢਲੀ ਸਫਾਈ ਨੂੰ ਉਤਸ਼ਾਹਤ ਕਰਨ ਲਈ ਸਵਾਮੀ ਵਿਵੇਕਾਨੰਦ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਬੀ.ਟੇਕ ਦੇ ਵਿਦਿਆਰਥੀਆਂ ਸੈਨੀਟਾਈਜ ਕੁਵਰੈਂਨਟੀਨ ਹਟ ਵਾਲਾ ਮਾਡਲ ਤਿਆਰ ਕੀਤਾ ਹੈ। ਸੋਸ਼ਲ ਮੀਡੀਆ ਰਾਹੀਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਅਸ਼ਵਨੀ ਗਰਗ ਅਤੇ ਪ੍ਰੈਸੀਡੈਂਟ ਅਸ਼ੋਕ ਗਰਗ ਨੇ ਕਾਲਜ ਦੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ `ਕੁਵਰੈਂਨਟੀਨ ਹਟ` ਕੋਵਿਡ -19 ਮਹਾਂਮਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਬਹੁਤ ਕਾਰਗਰ ਸਿੱਧ ਹੋਵੇਗੀ ਜੋ ਇਸ ਮੌਜੂਦਾ ਸਥਿਤੀ ਲਈ ਵੀ ਬਹੁਤ ਜ਼ਰੂਰੀ ਹੈ। ਓਹਨਾ ਦੱਸਿਆ ਕਿ ਪਿਛਲੇ ਦਿਨੀਂ ਉਹ ਪਹਿਲਾਂ ਹੀ ਡਿਪਟੀ ਕੰਮਿਸ਼ਨਰ ਮੋਹਾਲੀ ਸ਼੍ਰੀ ਗਿਰੀਸ਼ ਦਯਾਲੰ ਨੂੰ 300 ਕੁਆਰੰਟੀਨ ਬੈਡ ਜਾਂ ੧੫੦ ਕੁਵਰੈਂਨਟੀਨ ਕਮਰਿਆਂ ਦੀ ਪੇਸ਼ਕਸ਼ ਕਰ ਚੁੱਕੇ ਹਨ। ਓਹਨਾ ਕਿਹਾ ਕਿ ਸਾਰੇ ਦੇਸ਼ਾਂ ਦੀ ਮੌਜੂਦਾ ਆਰਥਿਕ ਸਥਿਤੀ ਦੀ ਦਰ ਕਾਫ਼ੀ ਹੇਠਾਂ ਆ ਗਈ ਹੈ, ਇਸਨੂੰ ਧਿਆਨ ਵਿੱਚ ਰੱਖਦਿਆਂ ਕਿ ਸਾਡੇ ਸਿਵਲ ਵਿਦਿਆਰਥੀਆਂ ਨੇ ਬਹੁਤ ਘੱਟ ਬਜਟ ਵਿੱਚ ਇਸ ਕੁਆਰੰਟੀਨ ਝੌਂਪੜੀ ਨੂੰ ਤਿਆਰ ਕੀਤਾ ਹੈ। ਜੋ ਪੇਸ਼ਕਸ਼ ਤੁਹਾਡੇ ਸਾਹਮਣੇ ਰੱਖੀ ਗਈ ਹੈ ਇਹ ਬਾਜ਼ਾਰਾ...