ਕਲਮ ਦੀ ਨੀਲੀ ਸਿਆਹੀ ਖ਼ਤਮ ਤੋਂ ਉਪਰਾਤ ਪਾਣੀ ਪਾਕੇ ਲਿੱਖਣ ਨੂੰ ਹੋ ਰਿਹਾ ਹੈ ਮਜਬੂਰ ਪੱਤਰਕਾਰ
ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਵਿਧਾਨ ਸਭਾ ਚੋਣਾਂ ਵਿੱਚ ਪੱਤਰਕਾਰਾਂ ਦੀ ਮਿਹਨਤ ਦਾ ਨਹੀਂ ਪਾ ਰਹੀ ਮੁੱਲ ਕਲਮ ਦੀ ਨੀਲੀ ਸਿਆਹੀ ਖ਼ਤਮ ਤੋਂ ਉਪਰਾਤ ਪਾਣੀ ਪਾਕੇ ਲਿੱਖਣ ਨੂੰ ਹੋ ਰਿਹਾ ਹੈ ਮਜਬੂਰ ਪੱਤਰਕਾਰ ਪੱਤਰਕਾਰਾਂ ਨੂੰ ਆਪਣੇ ਮੈਨੋਫੈਸਟੋ ਦੇ ਕਾਰਜਾਂ ਤੋਂ ਕਿੱਤਾ ਅਨਡਿੱਠਾ ਰਾਜਪੁਰਾ , 17 ਫਰਵਰੀ (ਭੁਪਿੰਦਰ ਕਪੂਰ) ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਨੀਨਾ ਮਿੱਤਲ ਨੇ ਅੱਜ ਇੱਥੋਂ ਦੇ ਇਕ ਨਿੱਜੀ ਹੋਟਲ ਵਿਖੇ ਪੱਤਰਕਾਰ ਸਮੇਲਨ ਦੌਰਾਨ ਪਾਰਟੀ ਦਾ ਚੋਣ ਮਨੋਰਥ ਪੱਤਰ ਰੀਲੀਜ਼ ਕੀਤਾ।ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਧਮੋਲੀ, ਬੰਤ ਸਿੰਘ, ਪ੍ਰਵੀਨ ਛਾਬੜਾ, ਦੀਪਕ ਸੂਦ, ਦਿਨੇਸ਼ ਮਹਿਤਾ, ਸ਼ਾਮ ਸੁੰਦਰ ਵਧਵਾ, ਮੁਨੀਸ਼ ਸੂਦ, ਗੁਰਵੀਰ ਸਰਾਓ, ਅਮਰਿੰਦਰ ਮੀਰੀ, ਕੁਲਦੀਪ ਸਿੰਘ, ਗਰੁੱਪ ਕੈਪਟਨ ਸ਼ੇਰ ਸਿੰਘ, ਡਾ. ਚਰਨਕਮਲ ਸਿੰਘ ਤੇ ਜਸਵਿੰਦਰ ਸਿੰਘ ਆਦਿ ਸ਼ਾਮਲ ਹੋਏ। ਇਸ ਮੌਕੇ ਮੈਡਮ ਮਿੱਤਲ ਨੇ ਚੋਣ ਮਨੋਰਥ ਪੱਤਰ ਪੜ ਕੇ ਸੁਣਾਉਂਦਿਆ ਕਿਹਾ ਕਿ ਚੋਣ ਮਨੋਰਥ ਪੱਤਰ ਵਿਚ ਦਿੱਲੀ ਵਾਂਗ ਸਿਹਤ ਸਹੂਲਤਾਂ, ਸਿੱਖਿਆਂ ਸਹੂਲਤਾਂ, ਭ੍ਰਿਸ਼ਟਾਚਾਰ, ਸਾਫ ਸੁਥਰਾ ਪ੍ਰਸ਼ਾਸਨ ਦੇਣ, ਬਿਨਾ ਡਰ ਭੈਅ ਦੇ ਜਿੰਦਗੀ ਜਿਉਣ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਹਲਕਾ ਵਾਈਜ਼ ਤਿਆਰ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਹਲਕਾ ਰਾਜਪੁਰ...