Posts

Showing posts from September, 2021

ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਹਨ ਉਹ ਸਾਡੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਨਹੀਂ- ਤੂਰ

ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਹਨ ਉਹ ਸਾਡੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਨਹੀਂ- ਤੂਰ ਰਾਜਪੁਰਾ 18 ਸਤੰਬਰ (ਭੁਪਿੰਦਰ ਕਪੂਰ)  ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਲ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪਟਿਆਲਾ ਦੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਸੀਨੀਅਰ ਮੀਤ ਪ੍ਰਧਾਨ ਮਨਿੰਦਰ ਸਿੰਘ ਤੂਰ ਦੀ ਅਗਵਾਈ ਵਿੱਚ ਇੱਕ ਵੱਡਾ ਕਾਫ਼ਲਾ ਦਿੱਲੀ ਸੰਸਦ ਦੇ ਘਿਰਾਓ ਲਈ ਰਵਾਨਾ ਹੋਇਆ ਸੀ।ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਪਟਿਆਲਾ ਮਨਿੰਦਰ ਸਿੰਘ ਤੂਰ ਨੇ ਦੱਸਿਆ ਕਿ ਬੀਤੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸੰਸਦ ਵੱਲ ਕੂਚ ਕਰਨ ਲਈ ਗੱਡੀਆਂ ਦਾ ਵੱਡਾ ਕਾਫਲਾ ਰਾਜਪੁਰਾ ਤੋਂ ਰਵਾਨਾ ਹੋਇਆ ਸੀ।ਉਨ੍ਹਾਂ ਦੱਸਿਆ ਕਿ ਜੋ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਹਨ ਉਹ ਸਾਡੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਨਹੀਂ ਹਨ ਸਾਡੇ ਕਿਸਾਨ ਕਿਸਾਨ ਭਰਾ ਲੰਮੇ ਸਮੇਂ ਤੋਂ ਸਿੰਘ‌ੁੂ ਬਾਰਡਰ ਤੇ ਬੈਠੇ ਹਨ,ਪ੍ਰੰਤੂ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਮੌਕੇ ਤੇ ਉਨ੍ਹਾਂ ਨੇ ਯੂਥ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਪੰਜਾਬ ਦੇ ਨੌਜਵਾਨੀ ਨੂੰ ਨਸ਼ਿਆਂ ਵੱਲ ਨਾ ਜਾਣ ਬਲਕਿ ਚੰਗੇ ਰਸਤੇ ਵੱਲ ਜਾਣ।ਇਸ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕਿਸਾਨ ਭਰਾਵਾਂ ਦਾ ਸਾਥ ਦੇਣ ਅਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਉੱਤ...

6 ਸਤੰਬਰ ਨੂੰ ‘ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ’ ਦਾ ਆਗਾਜ਼

  Star News 09/September 07 2021/Rajpura #Rajpura #RajpuraSuperKids_StarNews09 Subscribe Like 👍 Share Comments Report : Bhupinder Kapoor ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਅਤੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਜੀ ਨੇ 6 ਸਤੰਬਰ ਨੂੰ ‘ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ’ ਦਾ ਆਗਾਜ਼ ਕੀਤਾ। ਇਹ ਦਿਲਚਸਪ ਪ੍ਰਤਿਯੋਗਿਤਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਲਈ ਪ੍ਰੇਰਨਾ ਅਤੇ ਜਾਗਰੂਕਤਾ ਫੈਲਾਉਣ ਦਾ ਮੌਕਾ ਦਿੰਦੀ ਹੈ।  ਇਸ ਮਹਾਮਾਰੀ ਵਿੱਚ ਵੱਖੋ ਵੱਖਰੀਆਂ ਮੁਹਿੰਮਾਂ ਨਾਲ ਜਾਗਰੂਕਤਾ ਲਿਆਉਣ ਦਾ ਜਤਨ ਹੋਇਆ ਹੈ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨੇਸ਼ਨ ਲਈ ਪ੍ਰੇਰਿਆ ਗਿਆ ਹੈ। ਮਗਰ ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ ਇੱਕ ਵਿਲੱਖਣ ਢੰਗ ਨਾਲ ਵਿਦਿਆਰਥੀਆਂ ਦਾ ਰੁਝਾਨ ਕੋਵਿਡ-19 ਪ੍ਰਤੀ ਜਾਗਰੂਕਤਾ ਫੈਲਾਉਣ ਵੱਲ ਵਧਾਏਗਾ। ਇਸ ਪ੍ਰਤਿਯੋਗਿਤਾ ਦਾ ਮੁੱਖ ਮਨੋਰਥ ਵੈਕਸੀਨੇਸ਼ਨ ਦਾ ਮਹੱਤਵ ਦੱਸਣਾ ਅਤੇ ਵਿਦਿਆਰਥੀਆਂ ਦੇ ਯੋਗਦਾਨ ਸਦਕਾ ਵੈਕਸੀਨ ਨਾਲ ਜੁੜੇ ਡਰ ਅਤੇ ਅਫ਼ਵਾਵਾਂ ਨੂੰ ਦੂਰ ਕਰਨਾ ਹੈ। ਇੱਕ ਦਿਲਚਸਪ ਗੱਲ ਇਹ ਵੀ ਹੈ ਕਿ 30 ਦਿਨ ਰੋਜ਼ ਸਭ ਤੋਂ ਉੱਤਮ ਵੀਡੀਓ ਬਣਾਉਣ ਵਾਲੇ ਜੇਤੂ ਨੂੰ ਇੱਕ ਐਂਡਰਾਇਡ ਟੈਬਲੇਟ ਇਨਾਮ ਵੱਜੋਂ ਦਿੱਤੀ ਜਾਵੇਗੀ। ਇਹ ਕਾਂਟੈਸਟ ਵਿਦਿਆਰਥੀਆਂ ਲਈ ਪਹੁੰਚਯੋਗਤਾ ਅਤੇ ਲਾਭਕਾਰੀ ਨਜ਼ਰੀਏ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਜਿਟਲ ਆਧੁਨਿ...