Posts

Showing posts from August, 2020

ਐਸ. ਐਚ. ਓ. ਸਿਟੀ ਰਾਜਪੁਰਾ ਨੂੰ ਕੋਰੋਨਾ ਯੋਧਾ ਨਾਲ ਸਨਮਾਨਿਤ

Image
ਰਾਜਪੁਰਾ 22 ਅਗਸਤ (ਭੁਪਿੰਦਰ ਕਪੂਰ)ਅੱਜ ਰਾਜਪੁਰਾ ਦੇ ਐਸ. ਐਚ.ਓ. ਸਿਟੀ ਰਾਜਪੁਰਾ ਸ. ਬਲਵਿੰਦਰ ਸਿੰਘ ਨੂੰ 'ਰਾਜਪੁਰਾ ਪ੍ਰੈਸ ਕਲੱਬ ਰਜਿ: ਵਲੋਂ ਸਨਮਾਨਿਤ ਕੀਤਾ ਗਿਆ । ਇਸ ਦੀ ਅਗਵਾਈ ਪ੍ਰਧਾਨ ਸ. ਹਰਵਿੰਦਰ ਗਗਨ ਵਲੋਂ ਕੀਤੀ ਗਈ ਐਸ ਐਚ ਓ ਨੇ ਕਿਹਾ ਕੋਰੋਨਾ ਮਹਾਮਾਰੀ  ਲਈ ਰਾਜਪੁਰਾ ਸ਼ਹਿਰ ਲਈ ਰਾਤ ਦਿਨ ਇਕ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦੀ ਇਸ ਕੋਰੋਨਾ ਮਹਾਮਾਰੀ ਨੂੰ ਲੋਕਾਂ ਵਿੱਚ ਸਮੇਂ ਸਮੇਂ ਸਿਰ ਜਾਗਰੂਕ ਕੀਤਾ ਅਤੇ ਐਸ.ਐਸ.ਪੀ. ਪਟਿਆਲਾ ਦੀ ਦਿਸ਼ਾ ਨਿਰਦੇਸ਼ ਮੁਤਾਬਿਕ ਗ਼ਰੀਬ ਲੋਕਾਂ ਨੂੰ ਮਾਸਕ ਵੀ ਵੰਡੇ ਅਤੇ ਸਥਾਨਕ ਲੋਕਾਂ ਨੂੰ ਜਾਗਰੂਕ ਕੀਤਾ । ਇਸ ਮੌਕੇ ਏ.ਐਸ.ਆਈ ਕੁਲਵੰਤ ਸਿੰਘ, ਏ.ਐਸ.ਆਈ ਸਰਬਜੀਤ ਸਿੰਘ ਅਤੇ ਰਾਜਪੁਰਾ ਪ੍ਰੈਸ ਕਲੱਬ ਦੇ ਮੈਂਬਰ ਡਾ. ਗੁਰਿੰਦਰ ਅਮਨ, ਦਿਨੇਸ਼ ਠੇਕੇਦਾਰ, ਨਿਰਦੋਸ਼ ਜੀ, ਜੀ.ਪੀ. ਸਿੰਘ, ਅਲੋਕ ਮਸਤਾਨਾ, ਅਸ਼ੋਕ ਝਾਂਹ, ਐਡਵੋਕੇਟ ਭੁਪਿੰਦਰ ਕਪੂਰ, ਗੁਰਪ੍ਰੀਤ ਬੱਲ, ਜਗਨੰਦਨ ਗੁਪਤਾ, ਸਮੂਹ ਪੱਤਰਕਾਰ ਸ਼ਾਮਿਲ ਸਨ ।